ਅਮਰੀਕਾ ਦੇ ਸੈਨ ਫਰਾਂਸਿਸਕੋ ਤੋਂ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਉਦੋਂ ਹੰਗਾਮਾ ਹੋ ਗਿਆ ਜਦੋਂ ਅਚਾਨਕ ਉਡਾਣ ਵਿੱਚ ਕਾਕਰੋਚ ਦਿਖਾਈ ਦਿੱਤੇ। ਉਡਾਣ ਵਿੱਚ ਸਫ਼ਰ ਕਰ ਰਹੇ ਦੋ ਯਾਤਰੀਆਂ ਨੇ ਕਾਕਰੋਚ ਵੇਖੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਸੀਟ ‘ਤੇ ਸ਼ਿਫਟ ਕਰ ਦਿੱਤਾ ਗਿਆ।
ਏਅਰ ਇੰਡੀਆ ਦੀ ਉਡਾਣ AI180 ਸੈਨ ਫਰਾਂਸਿਸਕੋ ਤੋਂ ਕੋਲਕਾਤਾ ਹੁੰਦੇ ਹੋਏ ਮੁੰਬਈ ਜਾ ਰਹੀ ਸੀ। ਉਡਾਣ ਮੁੰਬਈ ਨਹੀਂ ਪਹੁੰਚੀ ਸੀ ਕਿ ਦੋ ਯਾਤਰੀਆਂ ਨੇ ਉਡਾਣ ਵਿੱਚ ਕਾਕਰੋਚ ਦੇਖੇ। ਉਨ੍ਹਾਂ ਨੇ ਤੁਰੰਤ ਕੈਬਿਨ ਕਰੂ ਨੂੰ ਇਸ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਸੀਟ ‘ਤੇ ਬਿਠਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਯਾਤਰਾ ਦੌਰਾਨ ਕੋਈ ਮੁਸ਼ਕਲ ਨਾ ਆਵੇ।
ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਕੇ ਇਸ ਘਟਨਾ ਨੂੰ ਮੰਦਭਾਗਾ ਦੱਸਿਆ ਹੈ। ਕੋਲਕਾਤਾ ਵਿੱਚ ਤੇਲ ਭਰਦੇ ਸਮੇਂ ਉਡਾਣ ਦੀ ਸਫਾਈ ਕੀਤੀ ਗਈ ਸੀ। ਯਾਤਰੀਆਂ ਨੂੰ ਉਸੇ ਕੈਬਿਨ ਵਿੱਚ ਦੂਜੀ ਸੀਟ ‘ਤੇ ਬਿਠਾਇਆ ਗਿਆ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਆਵੇ।
ਏਅਰ ਇੰਡੀਆ ਨੇ ਕਿਹਾ, “ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫ਼ੀ ਮੰਗਦੇ ਹਾਂ। ਰੋਜ਼ਾਨਾ ਸਫਾਈ ਦੇ ਬਾਵਜੂਦ, ਕਈ ਵਾਰ ਕੀੜੇ ਜਹਾਜ਼ ਵਿੱਚ ਦਾਖਲ ਹੋ ਜਾਂਦੇ ਹਨ।” ਕਾਕਰੋਚ ਉਡਾਣ ਵਿੱਚ ਕਿਵੇਂ ਦਾਖਲ ਹੋਇਆ? ਇਸਦੀ ਜਾਂਚ ਕੀਤੀ ਜਾ ਰਹੀ ਹੈ।