ਲੁਧਿਆਣਾ ਸ਼ਹਿਰ ਦੀ ਸਬਜ਼ੀ ਮੰਡੀ ਦੇ ਠੇਕੇਦਾਰ ਵੱਲੋਂ ਲਗਾਤਾਰ ਲੋਕਾਂ ਤੇ ਵਪਾਰੀਆਂ ਨਾਲ ਲੁੱਟ ਕੀਤੀ ਜਾ ਰਹੀ ਹੈ। ਸਬਜ਼ੀ ਮੰਡੀ ਵਿੱਚ ਦਾਖਲਾ ਫੀਸ ਤੇ ਰਹੇੜੀ ਫੜ੍ਹੀਆਂ ਲਗਾਉਣ ਦੀ ਫੀਸ ਜੋ ਸਰਕਾਰ ਨੇ ਤੈਅ ਕੀਤੀ ਹੈ ਉਕਤ ਠੇਕੇਦਾਰ ਉਸ ਤੋਂ ਤਿੰਨ ਗੁਣਾ ਵੱਧ ਪੈਸੇ ਵਸੂਲ ਰਿਹਾ ਹੈ। ਸਬਜ਼ੀ ਮੰਡੀ ਆਉਣ ਵਾਲੇ ਲੋਕ ਲਗਾਤਾਰ ਇਸ ਦੀ ਸ਼ਿਕਾਇਤ ਕਰਦੇ ਸਨ। ਪਰ ਸਬਜ਼ੀ ਮੰਡੀ ਮਾਰਕੀਟ ਕਮੇਟੀ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।
ਠੇਕੇਦਾਰ ਵੱਲੋਂ ਈ-ਰਿਕਸ਼ਾ ਦੀ ਫੀਸ 60 ਰੁਪਏ ਵਸੂਲੀ ਜਾ ਰਹੀ ਹੈ, ਜਦਕਿ ਸਰਕਾਰ ਵੱਲੋਂ ਇਹ ਫ਼ੀਸ 15 ਰੁਪਏ ਤੈਅ ਕੀਤੀ ਗਈ। ਇਸ ਦੇ ਨਾਲ ਹੀ, ਕਾਰਾਂ ਅਤੇ ਜੀਪਾਂ ਦੀ ਸਰਕਾਰੀ ਫੀਸ 25 ਰੁਪਏ ਦੀ ਥਾਂ 100 ਰੁਪਏ ਵਸੂਲੇ ਜਾ ਰਹੇ ਹਨ।