ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਸੰਚਾਲਨ ਅਤੇ ਰੱਖ-ਰਖਾਅ ਨਾਲ ਸਬੰਧਤ ਬਕਾਇਆ ਖਰਚਿਆਂ ਲਈ ਹਰਿਆਣਾ ਸਰਕਾਰ ਨੂੰ 113.24 ਕਰੋੜ ਰੁਪਏ ਦਾ ਬਿੱਲ ਭੇਜਿਆ ਹੈ। ਇਹ ਖੁਲਾਸਾ ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ ਕਰਵਾਏ ਗਏ ਅੰਦਰੂਨੀ ਆਡਿਟ ਦੌਰਾਨ ਹੋਇਆ, ਜਿਸ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ।
ਭਾਖੜਾ ਨਹਿਰ ਦੇ ਸੰਚਾਲਨ ਖਰਚੇ: ਪੰਜਾਬ ਨੇ ਹਰਿਆਣਾ ਨੂੰ 113 ਕਰੋੜ ਰੁਪਏ ਦਾ ਬਕਾਇਆ ਬਿੱਲ ਭੇਜਿਆ, 2015-16 ਤੋਂ ਭੁਗਤਾਨ ਨਹੀਂ ਕੀਤਾ
ਰਿਪੋਰਟ ਅਨੁਸਾਰ, ਹਰਿਆਣਾ ਨੇ ਸਾਲ 2015-16 ਤੋਂ ਬਾਅਦ ਭਾਖੜਾ ਨਹਿਰ ਦੇ ਸੰਚਾਲਨ ਅਤੇ ਰੱਖ-ਰਖਾਅ ਲਈ ਪੰਜਾਬ ਨੂੰ ਕੋਈ ਭੁਗਤਾਨ ਨਹੀਂ ਕੀਤਾ ਹੈ।
ਪੰਜਾਬ ਦੇ ਜਲ ਸਰੋਤ ਵਿਭਾਗ ਨੇ ਹਰਿਆਣਾ ਦੇ ਸਿੰਚਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਇਹ ਰਕਮ ਅਦਾ ਕਰਨ ਲਈ ਕਿਹਾ ਹੈ। ਇਸ ਬਕਾਇਆ ਰਕਮ ਵਿੱਚ ਭਾਖੜਾ ਮੇਨ ਲਾਈਨ ਨਹਿਰ ਡਿਵੀਜ਼ਨ ਪਟਿਆਲਾ ਦੇ 103.92 ਕਰੋੜ ਰੁਪਏ ਅਤੇ ਮਾਨਸਾ ਨਹਿਰ ਡਿਵੀਜ਼ਨ ਜਵਾਹਰ ਦੇ 9.32 ਕਰੋੜ ਰੁਪਏ ਸ਼ਾਮਲ ਹਨ।