ਗੁਰਦਾਸਪੁਰ ਪੁਲਿਸ ਨੇ 24 ਘੰਟਿਆਂ ਦੇ ਅੰਦਰ ਮੰਦਰ ‘ਚ ਹੋਈ ਚੋਰੀ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਮੁਲਜ਼ਮ ਕੋਲੋਂ ਲੱਖਾਂ ਰੁਪਏ ਵੀ ਬਰਾਮਦ ਕੀਤੇ ਗਏ ਹਨ। ਬੀਤੇ ਦਿਨੀਂ ਗੁਰਦਾਸਪੁਰ ਦੇ ਧਾਰੀਵਾਲ ਵਿਚ ਕ੍ਰਿਸ਼ਨਾ ਮੰਦਰ ਵਿਚ ਅਲਮਾਰੀ ਵਿਚ ਰੱਖੀ ਗਈ 24 ਲੱਖ ਦੀ ਰਕਮ ਚੋਰੀ ਕਰ ਲਈ ਗਈ ਸੀ। ਚੋਰ ਮੰਦਰ ਦੀ ਅਲਮਾਰੀ ‘ਚ ਰੱਖੇ ਪੈਸੇ ਤੇ CCTV ਕੈਮਰਿਆਂ ਦਾ DVR ਲੈ ਕੇ ਫਰਾਰ ਹੋ ਗਿਆ ਸੀ ਪਰ ਹੁਣ ਮੁਲਜ਼ਮ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਸਪੈਸ਼ਲ ਜਾਂਚ ਟੀਮ ਬਣਾਈ ਗਈ ਤੇ ਅਜੀਤ ਨਾਂ ਦੇ ਸ਼ਖਸ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 17 ਲੱਖ 85 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਹਹਿਲਾਂ ਵੀ 3 ਚੋਰੀ ਦੇ ਮਾਮਲੇ ਦਰਜ ਹਨ ਤੇ ਹੁਣ ਫਿਰ ਤੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।