ਚੰਡੀਗੜ੍ਹ:- ਇੱਕ ਪਾਸੇ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ ਨਸ਼ੇ ਵਿਰੁੱਧ ਵਿਸ਼ੇਸ਼ ਚਰਚਾ ਹੋਈ ਉਧਰ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਘਰ ਤੇ ਜਿੱਥੇ ਵਿਜੀਲੈਂਸ ਦੀ ਲੰਬਾ ਸਮਾਂ ਛਾਣਬੀਣ ਹੋਈ ਤੇ ਨਾਲ ਹੀ ਵਿਜੀਲੈਂਸ ਬਿਊਰੋ ਨੇ ਮਜੀਠੀਆ ਦੇ ਕੇਸ ਨਾਲ ਸੰਬੰਧਿਤ ਸਰਾਏ ਇੰਡਸਟਰੀ ਦੇ ਡਾਇਰੈਕਟਰ ਤੋਂ ਪੁੱਛ ਗਿੱਛ ਕੀਤੀ ਜੋ ਕਿ ਅਜੇ ਤੱਕ ਜਾਰੀ ਹੈ । ਸੂਤਰ ਦੱਸਦੇ ਹਨ ਕਿ 150 ਕਰੋੜ ਰੁਪਏ ਦੀ ਕੈਸ਼ ਟਰਾਂਜੈਕਸ਼ਨ ਨੂੰ ਲੈ ਕੇ ਇਹ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਇਸ ਕੰਪਨੀ ਚ ਮਜੀਠੀਆ ਦਾ ਰਿਸ਼ਤੇਦਾਰ ਡਾਇਰੈਕਟਰ ਹੈ ।