ਕੀ ਤੁਸੀਂ ਕਦੇ ਸੁਣਿਆ ਹੈ ਕਿ ਪਨੀਰ ਦਾ ਕੋਈ ਟੁਕੜਾ ਲੱਖਾਂ ਰੁਪਏ ਵਿੱਚ ਵਿਕਿਆ ਹੈ? ਸਪੇਨ ਵਿੱਚ ਇੱਕ ਖਾਸ ਪਨੀਰ ਨੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਕੈਬਰਾਲੇਸ ਪਨੀਰ ਨਾਂ ਦਾ ਇਹ ਪਨੀਰ ਜਿਸਨੂੰ 10 ਮਹੀਨਿਆਂ ਲਈ ਇੱਕ ਗੁਫਾ ਵਿੱਚ ਰੱਖਿਆ ਗਿਆ ਸੀ। ਹੁਣ ਇਸਨੂੰ ਇੱਕ ਨਿਲਾਮੀ ਵਿੱਚ 42,232 ਡਾਲਰ (ਲਗਭਗ 35 ਲੱਖ ਰੁਪਏ) ਵਿੱਚ ਖਰੀਦਿਆ ਗਿਆ ਹੈ।
ਪਹਾੜੀ ਗੁਫਾ ਵਿੱਚ 10 ਮਹੀਨਿਆਂ ਲਈ ‘ਪਕਿਆ’ ਇਹ ਪਨੀਰ ਏਂਜਲ ਡਿਆਜ਼ ਹੇਰੇਰੋ ਪਨੀਰ ਫੈਕਟਰੀ ਵੱਲੋਂ ਬਣਾਇਆ ਗਿਆ ਸੀ। ਇਸ ਨੂੰ ਐਲ ਲਾਗਰ ਡੀ ਕੋਲਾਟੋ ਨਾਂ ਦੇ ਇੱਕ ਰੈਸਟੋਰੈਂਟ ਵੱਲੋਂ ਖਰੀਦਿਆ ਗਿਆ ਸੀ। ਗਿਨੀਜ਼ ਵਰਲਡ ਰਿਕਾਰਡ ਨੇ ਇਸ ‘ਡੇਅਰੀ ਡਿਲੀਸ਼ੀਅਸ’ (ਦੁੱਧ ਤੋਂ ਬਣਿਆ ਸੁਆਦੀ ਪਨੀਰ) ਨੂੰ ਹੁਣ ਤੱਕ ਦੀ ਨਿਲਾਮੀ ਵਿੱਚ ਵਿਕਣ ਵਾਲਾ ਸਭ ਤੋਂ ਮਹਿੰਗਾ ਪਨੀਰ ਐਲਾਨਿਆ ਹੈ।
ਇਹ 5 ਪੌਂਡ (ਲਗਭਗ 2.3 ਕਿਲੋਗ੍ਰਾਮ) ਪਨੀਰ ਗਾਂ ਦੇ ਦੁੱਧ ਤੋਂ ਬਣਾਇਆ ਗਿਆ ਸੀ। ਇਸਦੀ ਵਿਸ਼ੇਸ਼ਤਾ ਇਹ ਸੀ ਕਿ ਇਸਨੂੰ ਲੋਸ ਮਾਜੋਸ ਗੁਫਾ ਵਿੱਚ 10 ਮਹੀਨਿਆਂ ਲਈ ਪਕਾਇਆ ਗਿਆ ਸੀ। ਇਹ ਸਮੁੰਦਰ ਤਲ ਤੋਂ ਲਗਭਗ 5 ਹਜ਼ਾਰ ਫੁੱਟ ਉੱਚਾ ਹੈ। ਇਹਨਾਂ ਵਿਸ਼ੇਸ਼ ਗੁਫਾਵਾਂ ਦੀ ਨਮੀ ਅਤੇ ਤਾਪਮਾਨ ਪਨੀਰ ਨੂੰ ਇੱਕ ਵਿਲੱਖਣ ਸੁਆਦ ਅਤੇ ਖੁਸ਼ਬੂ ਦਿੰਦਾ ਹੈ। ਇਹ ਲਗਾਤਾਰ ਤੀਜਾ ਮੌਕਾ ਹੈ ਜਦੋਂ ਕੈਬਰਾਲੇਸ ਪਨੀਰ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਪਨੀਰ ਦਾ ਖਿਤਾਬ ਜਿੱਤਿਆ ਹੈ।