ਆਮ ਆਦਮੀ ਪਾਰਟੀ ਦੀ ਵਿਧਾਇਕ ਅਨਮੋਲ ਗਗਨ ਮਾਨ ਦਾ ਖਰੜ ਹਲਕੇ ਦੇ ਵਿਕਾਸ ਨੂੰ ਲੈ ਕੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਖਰੜ ਹਲਕੇ ਦਾ ਵਿਕਾਸ ਕਰ ਕੇ ਹੀ ਦੱਸਾਂਗੇ, ਬੋਲ ਕੇ ਨਹੀਂ। ਸੜਕਾਂ ਸਾਰੀਆਂ ਪਾਸ ਹੋ ਗਈਆਂ ਹਨ, ਅਸੀਂ ਬਣਾ ਕੇ ਦੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਾਡੇ ਹੱਥ ਵਿਚ ਕਮੇਟੀ ਆ ਗਈ ਹੈ। ਪਹਿਲਾਂ ਇੱਕ ਹੀ ਠੇਕੇਦਾਰ ਨੂੰ ਸਾਰਾ ਕੰਮ ਮਿਲ ਜਾਂਦਾ ਸੀ ਪਰ ਹੁਣ ਕੰਮ ਵੰਡ ਕੇ ਕੀਤਾ ਜਾਵੇਗਾ, ਤਾਂ ਕਿ ਸਾਰਾ ਕੰਮ ਇੱਕ ਕੋਲ ਹੀ ਨਾ ਜਾਵੇ। ਪੈਸੇ ਦੀ ਬਰਬਾਦੀ ਨਹੀਂ ਹੋਣ ਦੇਵਾਂਗੇ।



 
                                    
