ਨੈਸ਼ਨਲ ਹਾਈਵੇ ‘ਤੇ ਗੱਡੀ ਚਲਾਉਣ ਵਾਲਿਆਂ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਜਿਹੜੇ ਰਸਤਿਆਂ ‘ਤੇ ਸੁਰੰਗ, ਪੁਲ ਜਾਂ ਫਲਾਈਓਵਰ ਹੈ, ਉਥੇ ਟੋਲ ਟੈਕਸ ਵਿਚ 50 ਫੀਸਦੀ ਤੱਕ ਦੀ ਕਮੀ ਕੀਤੀ ਗਈ ਹੈ। ਸਰਕਾਰ ਨੇ ਨੈਸ਼ਨਲ ਹਾਈਵੇ ‘ਤੇ ਟੋਲ ਟੈਕਸ ਘੱਟ ਕਰ ਦਿੱਤਾ ਹੈ। ਇਹ ਕਮੀ ਉਨ੍ਹਾਂ ਰਸਤਿਆਂ ‘ਤੇ ਹੋਈ ਹੈ ਜਿਥੇ ਸੁਰੰਗ, ਪੁਲ ਜਾਂ ਫਲਾਈਓਵਰ ਹੈ। ਸਰਕਾਰ ਨੇ ਟੋਲ ਦੀਆਂ ਦਰਾਂ ਨੂੰ 50 ਫੀਸਦੀ ਤੱਕ ਘਟਾ ਦਿੱਤਾ ਹੈ। ਇਸ ਨਾਲ ਗੱਡੀ ਚਲਾਉਣ ਵਾਲਿਆਂ ਦਾ ਖਰਚ ਘੱਟ ਹੋਵੇਗਾ। ਹੁਣ ਤੱਕ NH Fee Rules, 2008 ਦੇ ਹਿਸਾਬ ਨਾਲ ਟੋਲ ਟੈਕਸ ਲਿਆ ਜਾਂਦਾ ਸੀ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 2008 ਦੇ ਨਿਯਮਾਂ ਵਿਚ ਬਦਲਾਅ ਕੀਤਾ ਹੈ। ਹੁਣ ਟੋਲ ਟੈਕਸ ਦੀ ਗਣਨਾ ਲਈ ਨਵਾਂ ਤਰੀਕਾ ਅਪਣਾਇਆ ਜਾਵੇਗਾ।
ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਦੇ ਕਿਸੇ ਹਿੱਸੇ ‘ਤੇ ਬਣੇ ਸਟ੍ਰਕਚਰ (ਪੁਲ, ਸੁਰੰਗ, ਫਲਾਈਓਵਰ ਜਾਂ ਐਲੀਵੇਟਿਡ ਹਾਈਵੇ) ਦੇ ਇਸਤੇਮਾਲ ਦੀ ਦਰ ਦੀ ਗੁਣਨਾ ਇਸ ਤਰ੍ਹਾਂ ਕੀਤੀ ਜਾਵੇਗੀ-ਸਟ੍ਰਕਚਰ ਦੀ ਲੰਬਾਈ ਨੂੰ ਦਸ ਗੁਣਾ ਕਰਕੇ, ਨੈਸ਼ਨਲ ਹਾਈਵੇ ਦੇ ਉਸ ਹਿੱਸੇਦੀ ਲੰਬਾਈ ਵਿਚ ਜੋੜਿਆ ਜਾਵੇਗਾ ਜਿਸ ਵਿਚ ਸਟ੍ਰਕਚਰ ਨਹੀਂ ਹੈ ਜਾਂ ਫਿਰ ਨੈਸ਼ਨਲ ਹਾਈਵੇ ਦੇ ਉਸ ਹਿੱਸੇ ਦੀਕੁੱਲ ਲੰਬਾਈ ਨੂੰ ਪੰਜ ਗੁਣਾ ਕੀਤਾ ਜਾਵੇਗਾ। ਦੋਵਾਂ ਵਿਚੋਂ ਜੋ ਵੀ ਘੱਟ ਹੋਵੇਗਾ, ਉਸ ਨੂੰ ਮੰਨਿਆ ਜਾਵੇਗਾ। ਇਸ ਦਾ ਮਤਲਬ ਪੁਲ, ਸੁਰੰਗ ਜਾਂ ਫਲਾਈਓਵਰ ਦੀ ਵਜ੍ਹਾ ਨਾਲ ਲੱਗਣ ਵਾਲੇ ਟੋਲ ਨੂੰ ਘੱਟ ਕੀਤਾ ਜਾਵੇਗਾ।