ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ‘ਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਨ੍ਹਾਂ ਕਿਸੇ ਦਾ ਨਾਲ ਲੈ ਕੇ ਕਿਹਾ, “ਆਉਣ ਵਾਲੇ ਦਿਨਾਂ ‘ਚ ਹੋਰ ਵੱਡੀ ਕਾਰਵਾਈ ਹੋਵੇਗੀ ਇੱਕ ਹੋਰ ਵੱਡੀ ਮੱਛੀ ਜਾਲ ‘ਚ ਫਸੇਗੀ। ਪਹਿਲਾਂ ਛੋਟੇ ਸਿਪਾਹੀ ਸੀ, ਹੁਣ ਜਰਨੈਲ ਫੜੇ ਜਾਣਗੇ ਪੱਕੇ ਪੈਰੀ ਕਾਗਜ ਪੂਰੇ ਕਰਕੇ ਕਰ ਰਹੇ ਹਾਂ ਕਾਰਵਾਈ ਲਈ, ਕਿਸੇ ਦੀ ਸਿਫਾਰਿਸ਼ ਨਹੀਂ ਚੱਲਣੀ
ਵੱਡੀਆਂ ਮੱਛੀਆਂ ਕਿਸੇ ਗਲਤ ਫਹਿਮੀ ਵਿੱਚ ਨਾ ਰਹਿਣ, ਜਿੰਨਾ ਮਰਜ਼ੀ ਕੋਈ ਵੱਡਾ ਲੀਡਰ ਜਾਂ ਅਫਸਰ ਹੋਵੇ ਕਿਸੇ ਉੱਤੇ ਤਰਸ ਨਹੀਂ ਕੀਤਾ ਜਾਵੇਗਾ। ਨਸ਼ੇ ਦੇ ਮਾਮਲੇ ਵਿੱਚ ਮੈਂ ਕਿਸੇ ਤੇ ਰਹਿਮ ਨਹੀਂ ਕਰਾਂਗਾ”