ਲੁਧਿਆਣਾ, 23 ਜੂਨ
ਹਲਕਾ ਪੱਛਮੀ ਦੀ ਜ਼ਿਮਨੀ ਚੋਣ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਗਿਣਤੀ ਦੇ ਦੂਜੇ ਰਾਉਂਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ 3060 ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਦੂਜੇ ਨੰਬਰ ’ਤੇ ਭਾਰਤ ਭੂਸ਼ਣ ਆਸ਼ੂ ਤੇ ਤੀਜ਼ੇ ਨੰਬਰ ’ਤੇ ਭਾਜਪਾ ਦੇ ਜੀਵਨ ਗੁਪਤਾ ਹਨ। ਚੋਥੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਰਾ ਪਰਉਪਕਾਰ ਸਿੰਘ ਘੁੰਮਣ ਹਨ। ‘ਆਪ’ ਉਮੀਦਵਾਰ ਨੂੰ ਹੁਣ ਤੱਕ 8277 ਵੋਟਾਂ ਪਈਆਂ ਹਨ। ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਕੁੱਲ 5094 ਵੋਟਾਂ ਪਈਆਂ ਹਨ। ਜੀਵਨ ਗੁਪਤਾ ਨੂੰ ਕੁੱਲ 5217 ਵੋਟਾਂ ਪਈਆਂ ਹਨ ਅਤੇ ਅਕਾਲੀ ਦਲ ਉਮੀਦਵਾਰ ਨੂੰ ਕੁੱਲ 2575 ਵੋਟਾਂ ਪਈਆਂ ਹਨ। ਹੁਣ ਤੱਕ 132 ਲੋਕਾਂ ਨੇ ਨੋਟਾ ਦਾ ਬਟਨ ਦੱਬਿਆ ਹੈ।