ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਗਿਣਤੀ ਜਾਰੀ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿਚ ਬਣੇ ਕਾਊਂਟਿੰਗ ਸੈਂਟਰ ਵਿਚ ਸਭ ਤੋਂ ਪਹਿਲਾਂ ਪੋਸਟਲ ਬੈਲੇਟ ਗਿਣੇ ਗਏ। ਹੁਣ ਈਵੀਐੱਮ ਨਾਲ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ।
ਕੁੱਲ 14 ਰਾਊਂਡ ਹਨ ਜਿਨ੍ਹਾਂ ਵਿਚੋਂ ਇਕ ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਸ ਸੀਟ ‘ਤੇ ਉਪ ਚੋਣ ਲਈ 19 ਜੂਨ ਨੂੰ ਵੋਟਿੰਗ ਹੋਈ ਸੀ, ਜਿਸ ਵਿਚ 51 ਫੀਸਦੀ ਵੋਟਰਾਂ ਨੇ ਵੋਟ ਪਾਈ। ਪਹਿਲੇ ਰਾਊਂਡ ਵਿਚ ਆਪ ਉਮੀਦਵਾਰ ਸੰਜੀਵ ਨੂੰ 1269 ਵੋਟ ਦੀ ਲੀਡ ਮਿਲੀ ਹੈ। ਉਨ੍ਹਾਂ ਨੂੰ 2895 ਵੋਟ ਮਿਲੇ। ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਨੂੰ 1626, ਭਾਜਪਾ ਦੇ ਜੀਵਨ ਗੁਪਤਾ ਨੂੰ 1177 ਤੇ ਅਕਾਲੀ ਦਲ ਦੇ ਪਰਉਪਕਾਰ ਸਿੰਘ ਘੁੰਮਣ ਨੂੰ 703 ਵੋਟਾਂ ਮਿਲੀਆਂ।