ਜਲੰਧਰ ਵਿਚ ED ਦਾ ਵੱਡਾ ਐੈਕਸ਼ਨ ਦੇਖਣ ਨੂੰ ਮਿਲਿਆ ਹੈ। ਈਡੀ ਵੱਲੋਂ ਸੈਲੂਨ ਮਾਲਕ ਦੇ ਘਰ ਇਹ ਰੇਡ ਮਾਰੀ ਗਈ ਹੈ ਜਿਸ ਦੇ ਤਾਰ ਲਖਨਊ ਦੇ ਨਾਲ ਜੁੜ ਰਹੇ ਹਨ। ਜਦੋਂ ਇਹ ਰੇਡ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਨਾਕਾਬੰਦੀ ਕਰਕੇ ਸਾਰਿਆਂ ਨੂੰ ਘਰੋਂ ਬਾਹਰ ਕੱਢਿਆ ਜਾਂਦਾ ਹੈ। ਪੰਜਾਬ ਵਿਚ ਨਸ਼ਾ ਕਾਰੋਬਾਰੀ ਨਾਲ ਵੀ ਇਸ ਦੇ ਤਾਰ ਜੋੜੇ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਈਡੀ ਦੀ ਟੀਮ ਸਵੇਰ ਤੋਂ ਹੀ ਘਰ ਵਿਚ ਰੇਡ ਕੀਤੀ ਰਹੀ ਹੈ। ਇਲਾਕਾ ਨਿਵਾਸੀਆਂ ਮੁਤਾਬਕ ਸੈਲੂਨ ਮਾਲਕ ਡੇਢ ਸਾਲ ਤੋਂ ਇਲਾਕੇ ਵਿਚ ਰਹਿ ਰਿਹਾ ਹੈ ਤੇ ਕਿਸੇ ਨਾਲ ਖਾਸ ਗੱਲਬਾਤ ਨਹੀਂ ਕਰਦਾ। ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਡੇਢ ਸਾਲ ਤੋਂ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ ਤੇ ਨਸ਼ੀਲੀਆਂ ਦਵਾਈਆਂ ਖਾਸ ਕਰਕੇ ਹੋਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਸੀ।




