ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਇੰਫਲੁਏਂਸਰ ਦੀਪਿਕਾ ਲੂਥਰਾ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਦਿੱਤੀ ਗਈ ਸੀ। ਉਸ ਨੂੰ ਸੁਰੱਖਿਆ ਲਈ ਪੁਲਿਸ ਨੇ ਦੋ ਗੰਨਮੈਨ ਦਿੱਤੇ ਸਨ। ਪਰ ਅੱਜ ਯਾਨੀ 17 ਜੂਨ ਨੂੰ ਦੀਪਿਕਾ ਲੂਥਰਾ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਦੱਸ ਦਈਏ ਕਿ ਦੀਪਿਕਾ ਲੂਥਰਾ ਦੀ ਸੁਰੱਖਿਆ ਲਈ 2 ਤੋਂ ਵਧਾ 6 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਲੂਥਰਾ ਦੇ ਘਰ ਦੇ ਬਾਹਰ ਗਲੀ ‘ਚ ਬੈਰੀਕੇਡਿੰਗ ਕੀਤੀ ਗਈ ਹੈ। ਦੀਪਿਕਾ ਲੂਥਰਾ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਮਿਲਣ ਤੋਂ ਬਾਅਦ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ।