ਵਿਦੇਸ਼ਾਂ ‘ਚ ਰਹਿੰਦੇ ਪੰਜਾਬੀ ਆਪਣਾ ਉੱਚੇ ਅਹੁਦਿਆਂ ‘ਚ ਆਪਣਾ ਨਾਮ ਦਰਜ ਕਰ ਰਹੇ ਹਨ ਅਤੇ ਪੰਜਾਬੀਆਂ ਦਾ ਮਾਣ ਵਧਾ ਰਹੇ ਹਨ। ਇਸ ਦੇ ਤਰ੍ਹਾਂ ਹੀ ਕੈਨੇਡਾ ਦੀ ਧਰਤੀ ‘ਤੇ ਅੰਮ੍ਰਿਤਧਾਰੀ ਨੌਜਵਾਨ ਹਰਕਮਲ ਸਿੰਘ ਨੇ ਕੈਨੇਡਾ ਪੁਲਿਸ ‘ਚ ਭਰਤੀ ਹੋ ਕੇ ਪੰਜਾਬੀਆਂ ਦਾ ਅਤੇ ਸਿੱਖੀ ਦਾ ਨਾਮ ਉੱਚਾ ਕੀਤਾ ਹੈ। ਦੱਸ ਦਈਏ ਕਿ ਹਰਕਮਲ ਸਿੰਘ ਆਪਣੀ ਉਚੇਰੀ ਸਿੱਖਿਆ ਲਈ 2015 ਵਿੱਚ ਵਿਦੇਸ਼ ਗਿਆ ਸੀ। ਅੰਮ੍ਰਿਤਧਾਰੀ ਨੌਜਵਾਨ ਹਰਕਮਲ ਸਿੰਘ ਲੁਧਿਆਣਾ ਦੇ ਕਿਲ੍ਹਾ ਰਾਏਪੁਰ ਨਾਲ ਸਬੰਧਤ ਹੈ।