Friday, June 6, 2025
spot_img

RCB ਨੇ ਪਹਿਲੀ ਵਾਰ ਜਿੱਤਿਆ IPL ਦਾ ਖਿਤਾਬ, ਪੰਜਾਬ ਕਿੰਗਜ਼ ਨੂੰ 6 ਦੌੜਾਂ ਨਾਲ ਹਰਾ ਬਣੀ ਚੈਂਪੀਅਨ

Must read

ਰਾਇਲ ਚੈਲੇਂਜਰਸ ਬੇਂਗਲੁਰੂ (RCB) ਨੇ ਇੰਡੀਅਨ ਪ੍ਰੀਮੀਅਰ ਲੀਗ (IPL) ਵਿਚ ਆਪਣਾ ਪਹਿਲਾ ਟਾਇਟਲ ਜਿੱਤ ਲਿਆ ਹੈ। ਮੰਗਲਵਾਰ ਨੂੰ ਖੇਡੇ ਗਏ ਫਾਈਨਲ ਵਿਚ ਪੰਜਾਬ ਕਿੰਗਸ (PBKS) ਨੂੰ 6 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ 18ਵੇਂ ਸੀਜਨ ਵਿਚ IPL ਨੂੰ 8ਵਾਂ ਚੈਂਪੀਅਨ ਮਿਲਿਆ।

ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ 191 ਦੌੜਾਂ ਦਾ ਟਾਰਗੈੱਟ ਚੇਜ ਕਰ ਰਹੀ ਪੰਜਾਬ ਕਿੰਗਜ਼ 184 ਦੌੜਾਂ ਹੀ ਬਣਾ ਸਕੀ। ਬੇਂਗਲੁਰੂ ਵੱਲੋਂ ਵਿਰਾਟ ਕੋਹਲੀ ਨੇ 35 ਗੇਂਦਾਂ ‘ਤੇ 43 ਦੌੜਾਂ ਬਣਾਈਆਂ। ਜਿਤੇਸ਼ ਨੇ ਤੇਜ਼ ਬੱਲੇਬਾਜ਼ੀ ਕੀਤੀ ਤੇ 240 ਦੇ ਸਟ੍ਰਾਈਕ ਰੇਟ ‘ਤੇ 10 ਗੇਂਦਾਂ ਵਿਚ 24 ਦੌੜਾਂ ਬਣਾਈਆਂ। ਕੁਨਾਲ ਪਾਂਡੇਯ ਨੇ 17 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੇ ਵੀ 2 ਵਿਕਟਾਂ ਲਈਆਂ। ਪੰਜਾਬ ਤੋਂ ਅਰਸ਼ਦੀਪ ਤੇ ਕਾਇਲ ਜੈਮਿਸਨ ਨੇ 3-3 ਵਿਕਟਾਂ ਲਈਆਂ।

RCB ਦੀ ਟੀਮ IPL ਇਤਿਹਾਸ ਦੀ 8ਵੀਂ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਸ (5 ਵਾਰ), ਮੁੰਬਈ ਇੰਡੀਅਨਸ (5 ਵਾਰ), ਕੋਲਕਾਤਾ ਨਾਇਟ ਰਾਇਡਰਸ (3 ਵਾਰ), ਰਾਜਸਥਾਨ ਰਾਇਲਸ (1 ਵਾਰ), ਡੈਕਨ ਚਾਰਜਰਸ (1 ਵਾਰ), ਸਨਰਾਈਜਰਸ ਹੈਦਰਾਬਾਦ (1 ਵਾਰ) ਤੇ ਗੁਜਰਾਤ ਜਾਇਟਸ (1 ਵਾਰ) ਚੈਂਪੀਅਨ ਬਣੇ ਹਨ।

ਪਾਵਰਪਲੇਅ ਦੇ ਬਾਅਦ ਬਾਲਿੰਗ ਕਰਨ ਆਏ ਕਰੁਣਾਲ ਨੇ ਪਹਿਲੇ ਓਵਰ ਵਿਚ 3 ਹੀ ਦੌੜਾਂ ਦਿੱਤੀਆਂ। ਉਨ੍ਹਾਂ ਨੇ ਦੂਜੇ ਓਵਰ ਵਿਚ ਪ੍ਰਭਸਿਮਰਨ ਨੂੰ ਪਵੇਲੀਅਨ ਭੇਜਿਆ। ਫਿਰ ਆਪਣੇ ਸਪੈਲ ਦੇ ਆਖਰੀ ਓਵਰ ਵਿਚ ਜੋਸ਼ ਇੰਗਲਿਸ ਦਾ ਵੱਡਾ ਵਿਕਟ ਲਿਆ। ਕਰੁਣਾਲ ਨੇ 4 ਓਵਰਾਂ ਵਿੱਚ ਸਿਰਫ਼ 17 ਦੌੜਾਂ ਦਿੱਤੀਆਂ।

ਪੰਜਾਬ ਦੇ ਬੈਟਰਸ ਫਾਈਨਲ ਵਿਚ 191 ਦੌੜਾਂ ਦੇ ਟਾਰਗੈੱਟ ਦੇ ਸਾਹਮਣੇ ਬਿਖਰ ਗਏ। ਪੂਰੇ ਸੀਜਨ ਤੇਜ਼ ਬੈਟਿੰਗ ਕਰਨ ਵਾਲੇ ਪ੍ਰਭਸਿਮਰਨ 22 ਗੇਂਦਾਂ ‘ਤੇ 26 ਦੌੜਾਂ ਹੀ ਬਣਾ ਸਕੇ। ਦੂਜੇ ਪਾਸੇ ਨੇਹਲ ਵਾਧੇਰਾ ਦੇ ਬੈਟ ਤੋਂ 18 ਗੇਂਦਾਂ ਤੋਂ ਸਿਰਫ 5 ਦੌੜਾਂ ਨਿਕਲੀਆਂ। ਦੋਵੇ ਮਿਲ ਕੇ 40 ਗੇਂਦਾਂ ‘ਤੇ 41 ਦੌੜਾਂ ਹੀ ਬਣਾ ਸਕੇ। 6 ਦੌੜਾਂ ਦੀ ਹਾਰ ਵਿਚ ਦੋਵੇਂ ਬੈਟਰਸ ਦੀ ਹੌਲੀ ਬੈਟਿੰਗ ਵੱਡਾ ਕਾਰਨ ਰਹੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article