ਪੰਜਾਬ ਪੁਲਿਸ ‘ਚ ਨਵੀਂਆਂ ਭਰਤੀਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਪੁਲਿਸ ;ਚ ਨਵੇਂ ਭਰਤੀ 6 ਸਿਪਾਹੀ ਡੋਪ ਟੈਸਟ ‘ਚ ਫੇਲ ਹੋ ਗਏ ਹਨ ਤੇ ਰਿਪੋਰਟ ਪਾਜ਼ੀਟਿਵ ਆਉਣ ‘ਤੇ ਸਿਪਾਹੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਹੁਸ਼ਿਆਰਪੁਰ ਦੇ ਜਹਾਨਖੇਲਾ ਟ੍ਰੇਨਿੰਗ ਸੈਂਟਰ ‘ਚ 6 ਸਿਪਾਹੀਆਂ ਦੇ ਟੈਸਟ ਪਾਜ਼ਿਟਿਵ ਪਾਏ ਗਏ ਹਨ ਤੇ ਹੁਣ ਉਨ੍ਹਾਂ ਨੂੰ ਬਿਨਾਂ ਟ੍ਰੇਨਿੰਗ ਦੇ ਹੀ ਵਾਪਸ ਭੇਜ ਦਿੱਤਾ ਗਿਆ ਹੈ। ਇਹ ਸਿਪਾਹੀ ਬੇਸਿਕ ਟ੍ਰੇਨਿੰਗ ਲਈ ਜਹਾਨਖੇਲਾ ਸੈਂਟਰ ਆਏ ਸੀ। ਅਜਿਹੇ ਵਿਚ ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ‘ਤੇ ਬਿਨਾਂ ਟ੍ਰੇਨਿੰਗ ਦੇ ਹੀ ਸਿਪਾਹੀਆਂ ਨੂੰ ਵਾਪਸ ਭੇਜਿਆ ਗਿਆ ਹੈ। ਹੁਸ਼ਿਆਰਪੁਰ ਵਿਚ ਪੰਜਾਬ ਪੁਲਿਸ ਦਾ ਟ੍ਰੇਨਿੰਗ ਸੈਂਟਰ ਹੈ ਤੇ ਜਦੋਂ ਕੋਈ ਨਵੀਂ ਭਰਤੀ ਹੁੰਦੀ ਹੈ ਤਾਂ ਟ੍ਰੇਨਿੰਗ ਲਈ ਉਨ੍ਹਾਂ ਨੂੰ ਜਹਾਨਖੇਲਾ ਟ੍ਰੇਨਿੰਗ ਭੇਜਿਆ ਜਾਂਦਾ ਹੈ।