ਬਠਿੰਡਾ ਵਿਜੀਲੈਂਸ ਵਿਭਾਗ ਨੇ ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਵਿੱਚ ਤੈਨਾਤ ASI ਮੇਜਰ ਸਿੰਘ ਅਤੇ ਉਸਦੇ ਨਿੱਜੀ ਡਰਾਈਵਰ ਰਾਮ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਦੋਹਾਂ ਨੂੰ 1 ਲੱਖ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ। ਉਕਤ ਏਐਸਆਈ ਕੁਝ ਦਿਨ ਪਹਿਲਾਂ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫੜੇ ਗਏ ਨੌਜਵਾਨਾਂ ਦੀਆਂ ਸੋਨੇ ਦੀਆਂ ਚੈਨੀਆਂ ਅਤੇ ਕੜੇ ਵਾਪਸ ਕਰਨ ਲਈ ਰਿਸ਼ਵਤ ਮੰਗ ਰਿਹਾ ਸੀ।
DSP ਵਿਜੀਲੈਂਸ ਕੁਲਵੰਤ ਸਿੰਘ ਮੁਤਾਬਕ ASI ਮੇਜਰ ਸਿੰਘ ਨੇ NDPS ਐਕਟ ਹੇਠ ਗੁਰਪਿਆਰ ਸਿੰਘ ਨਾਂ ਦੇ ਵਿਅਕਤੀ ਵਿਰੁੱਧ ਨਸ਼ਿਆਂ ਸੰਬੰਧੀ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਦੌਰਾਨ ਤਲਾਸ਼ੀ ਵਿੱਚ ਮਿਲੇ ਨਕਦ ਪੈਸੇ ਅਤੇ ਸੋਨਾ ਪੁਲਿਸ ਰਿਕਵਰੀ ਵਿੱਚ ਨਹੀਂ ਲਿਆ ਗਿਆ।
ਚਿੱਟੇ ਦੇ ਮਾਮਲੇ ਵਿੱਚ ਵਿੱਚ ਫੜੇ ਆਦਮੀ ਦੀ ਜਾਮਾ ਤਲਾਸ਼ੀ ਮੌਕੇ ਬਰਾਮਦ ਹੋਏ ਪੈਸੇ ਅਤੇ ਸੋਨਾ ਵਾਪਸ ਕਰਨ ਬਦਲੇ 1 ਲੱਖ 5 ਹਜ਼ਾਰ ਰੁਪਏ ਬਤੌਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਰੰਗੇ ਹੱਥੀ ਫੜ ਲਿਆ। ਦੋਵਾਂ ਖਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।