ਸੁਖਬੀਰ ਬਾਦਲ ਨੇ ਮਨਪ੍ਰੀਤ ਇਆਲੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਇਆਲੀ ਹੁਣ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ। ਇੱਕ ਮੀਟਿੰਗ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਹਲਕਾ ਦਾਖਾ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜਲਦ ਹੀ ਦਫਤਰ ਖੋਲ੍ਹਿਆ ਜਾਵੇਗਾ।ਉਨ੍ਹਾਂ ਕਿਹਾ ਕਿ ਹੁਣ ਡੇਢ ਸਾਲ ਰਹਿ ਗਿਆ, ਮੁੜ ਤੋਂ ਅਕਾਲੀ ਦਲ ਦੇ ਚਿਹਰਿਆਂ ‘ਤੇ ਖੁਸ਼ੀ ਹੋਵੇਗੀ।
ਸੁਖਬੀਰ ਬਾਦਲ ਨੇ ਕਿਹਾ, “ਮਨਪ੍ਰੀਤ ਇਆਲੀ ਹੁਣ ਅਕਾਲੀ ਦਲ ਦਾ ਮੈਂਬਰ ਨਹੀਂ ਬਣ ਸਕਦਾ। ਗੱਦਾਰਾਂ ਨੂੰ ਅਸੀਂ ਇੱਥੇ ਨਹੀਂ ਰੱਖਣਾ। ਉਨ੍ਹਾਂ ਕਿਹਾ ਕਿ ਜੇ ਉਸ ਇਨਸਾਨ ਦਾ ਅੱਜ ਨਾਂਅ ਬਣਿਆ ਹੈ ਤਾਂ ਸਿਰਫ਼ ਅਕਾਲੀ ਦਲ ਕਰ ਕੇ ਹੀ ਬਣਿਆ ਹੈ। ਜਿਹੜਾ ਆਪਣੀ ਮਾਂ ਪਾਰਟੀ ਨੂੰ ਭੁੱਲ ਜਾਂਦਾ ਉਸ ਤੋਂ ਮਾੜਾ ਬੰਦਾ ਕੋਈ ਨਹੀਂ।” ਉਨ੍ਹਾਂ ਅੱਗੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਵੀ ਅਕਾਲੀ ਦਲ ਛੱਡ ਦੇਵੇ ਤਾਂ ਕਿਸੇ ਨੇ ਸੁਖਬੀਰ ਬਾਦਲ ਨੂੰ ਵੀ “ਸਤਿ ਸ੍ਰੀ ਅਕਾਲ” ਨਹੀਂ ਬੁਲਾਉਣੀ। ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਹਨ ਕਿ ਇੱਕ ਵਾਰ ਫਿਰ ਪੰਜਾਬ ਵਿੱਚ ਅਕਾਲੀ ਦਲ ਦੀ ਫੌਜ ਕੰਮ ਕਰੇਗੀ।