ਬੀਤੇ ਦਿਨੀਂ ਅਮਰੀਕਾ ਦੇ ਸ਼ਹਿਰ Wood Park Fresno Cali ਵਿੱਚ 21 ਸਾਲਾ ਪੰਜਾਬੀ ਕੁੜੀ ਖੁਸ਼ਮੀਤ ਕੌਰ ਮਾਹਲ ਉਰਫ਼ ਖੁਸ਼ੀ ਜਿਸ ਦੀ ਇੱਕ ਭਿਆਨਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਖੁਸ਼ਮੀਤ ਕੌਰ ਅਮਰੀਕਾ ਕੈਲੀਫੋਰਨੀਆ ਦੇ Fresno ਕਾਂਊਟੀ ਵਿੱਚ ਸੈਲਮਾ ਸ਼ਹਿਰ ਦੀ ਰਹਿਣ ਵਾਲੀ ਸੀ। ਹਾਦਸੇ ਦੌਰਾਨ ਕਾਰ ਨੂੰ ਅੱਗ ਲੱਗਣ ਕਾਰਨ ਬਾਹਰ ਨਾ ਨਿਕਲ ਸਕੀ ਜਿਸ ਕਾਰਨ ਖੁਸ਼ਮੀਤ ਕੌਰ ਦਾ ਸਾਰਾ ਸਰੀਰ ਗੱਡੀ ਵਿੱਚ ਹੀ ਸੜ੍ਹ ਕੇ ਸੁਆਹ ਹੋ ਗਿਆ।
ਸੀਸੀਟੀਵੀ ਕੈਮਰੇ ‘ਚ ਆਈ ਵੀਡੀਓ ‘ਚ ਕਾਰ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੋਣ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਖੁਸ਼ਦੀਪ ਕੌਰ ਅਮਰੀਕਾ ਦੀ ਜੰਮਪਲ ਸੀ ਅਤੇ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਦੇ ਜਵੱਦੀ ਪਿੰਡ ਦੀ ਸੀ।