Saturday, May 17, 2025
spot_img

ਮੰਡੀ ਵਿੱਚ ਗੰਦਗੀ ਅਤੇ ਨਜਾਇਜ਼ ਕਬਜ਼ੇ ਨਹੀਂ ਕੀਤੇ ਜਾਣਗੇ ਬਰਦਾਸ਼ਤ : ਚੇਅਰਮੈਨ ਗੁਰਜੀਤ ਗਿੱਲ

Must read

ਲੁਧਿਆਣਾ, ਮਈ 17: ਪਿਛਲੇ ਦਿਨੀ ਲੁਧਿਆਣਾ ਆਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਸਰਦਾਰ ਗੁਰਜੀਤ ਸਿੰਘ ਗਿੱਲ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਲੁਧਿਆਣਾ ਮਾਰਕੀਟ ਕਮੇਟੀ ਵਿੱਚ ਨਜਾਇਜ਼ ਕਬਜੇ ਕੁਝ ਵਿਅਕਤੀਆਂ ਵੱਲੋਂ ਕੀਤੇ ਹੋਏ ਹਨ ਜਿਨਾਂ ਨੂੰ ਖਾਲੀ ਕਰਵਾਉਣ ਦੇ ਲਈ ਸਾਨੂੰ ਪੁਲਿਸ ਦੀ ਮਦਦ ਦੀ ਜਰੂਰਤ ਹੈ ਇਸ ਮੰਗ ਪੱਤਰ ਨੂੰ ਲੈਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਭਰੋਸਾ ਦਿੱਤਾ ਕਿ ਬਹੁਤ ਜਲਦ ਮਾਰਕੀਟ ਕਮੇਟੀ ਲੁਧਿਆਣਾ ਵਿੱਚ ਬਣੇ ਮੰਡੀ ਕਬਜਾ ਮੁਕਤ ਹੋਵੇਗੀ।

ਲੁਧਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਸ. ਗੁਰਜੀਤ ਸਿੰਘ ਗਿੱਲ ਵੱਲੋਂ ਮਿਤੀ 10 ਮਈ ਨੂੰ ਸਬਜ਼ੀ ਮੰਡੀ ਦਾ ਅਚਨਚੇਤ ਦੌਰਾ ਕੀਤਾ ਗਿਆ ਸੀ ਚੇਅਰਮੈਨ ਗਿੱਲ ਵੱਲੋਂ ਜਦੋਂ ਮੰਡੀ ਦਾ ਦੌਰਾ ਕੀਤਾ ਗਿਆ ਉਨਾਂ ਦੇਖਿਆ ਕਿ ਪੂਰੀ ਮੰਡੀ ਦੇ ਵਿੱਚ ਸਫਾਈ ਦਾ ਕੋਈ ਵੀ ਇੰਤਜ਼ਾਮ ਨਹੀਂ ਸੀ ਜਿਸ ਉਪਰੰਤ ਮੰਡੀ ਦੀ ਸਫਾਈ ਕਰਨ ਵਾਲੇ ਠੇਕੇਦਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਵੱਲੋਂ ਇੱਕ ਨੋਟਿਸ ਵੀ ਕੱਢਿਆ ਗਿਆ ਸੀ ਜਿਸ ਵਿੱਚ ਸਾਫ ਸਾਫ ਲਿਖਿਆ ਸੀ ਕਿ ਮੰਡੀ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ।

ਠੇਕੇਦਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਜੇਕਰ ਤੁਸੀਂ ਰੋਜਾਨਾ ਮੰਡੀ ਦੀ ਸਫਾਈ ਨਹੀਂ ਕਰਦੇ ਹੋ ਤਾਂ ਤੁਹਾਡੀ ਫਰਮ ਦੇ ਵਿਰੁੱਧ ਬੰਦ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪਰ ਦੇਖਣ ਵਿੱਚ ਆਇਆ ਹੈ ਕਿ ਠੇਕੇਦਾਰ ਵੱਲੋਂ ਇਸ ਨੋਟਿਸ ਨੂੰ ਅਣਗੋਲਿਆ ਕੀਤਾ ਗਿਆ ਹੈ ਅਤੇ ਮੰਡੀ ਦੀ ਸਫਾਈ ਦਾ ਅਜੇ ਤੱਕ ਵੀ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਿਆ ਹੈ। ਚੇਅਰਮੈਨ ਗਿੱਲ ਨੇ ਕਿਹਾ ਕਿ ਠੇਕੇਦਾਰ ਦਾ ਜੇਕਰ ਇਸੇ ਤਰ੍ਹਾਂ ਦਾ ਰਵਈਆ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਠੇਕੇਦਾਰ ਦੀ ਫਰਮ ਤੇ ਕਾਰਵਾਈ ਕੀਤੀ ਜਾਵੇਗੀ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article