ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਮੰਗਲਵਾਰ ਸਵੇਰੇ ਹੰਬਰਾਨ ਰੋਡ ਤੋਂ ਮੈਗਾ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ। ਐਮਪੀ ਅਰੋੜਾ ਨੇ ਸਫਾਈ ਕਰਮਚਾਰੀਆਂ ਤੋਂ ਫੀਡਬੈਕ ਵੀ ਲਿਆ ਅਤੇ ਸ਼ਹਿਰ ਨੂੰ ਸਾਫ਼ ਰੱਖਣ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖ਼ੁਦ ਸਫਾਈ ਮੁਹਿੰਮ ਵਿੱਚ ਹਿੱਸਾ ਪਾਇਆ ਅਤੇ ਝਾੜੂ ਲਗਾਇਆ।
ਉਨ੍ਹਾਂ ਸਫਾਈ ਮੁਹਿੰਮ ਦੌਰਾਨ ਸਫਾਈ ਕਰਮਚਾਰੀਆਂ ਨੂੰ ‘ਸੱਤੂ ਡਰਿੰਕ’ ਵੀ ਪਿਲਾਈ। ਐਮਪੀ ਅਰੋੜਾ ਨੇ ਜਨਤਾ ਨੂੰ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਅਧਿਕਾਰੀਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ।
ਐਮਪੀ ਅਰੋੜਾ ਦੇ ਨਾਲ ਕੌਂਸਲਰ ਮਨਿੰਦਰ ਕੌਰ ਘੁੰਮਣ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਜ਼ੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸਿਹਤ ਦਫ਼ਤਰ ਦੇ ਡਾਕਟਰ ਵਿਪਲ ਮਲਹੋਤਰਾ ਅਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।