ਪੰਜਾਬ ਪੁਲਿਸ ਵੱਲੋਂ ਨਸ਼ਾ ਵੇਚਣ ਵਾਲੀ ਥਾਰ ਗਰਲ ਖਿਲਾਫ ਸਖਤ ਕਾਰਵਾਈ ਕੀਤੀ ਗਈ ਹੈ। ਪਾਇਲ ਦੇ ਧਮੋਟ ਇਲਾਕੇ ‘ਚ ਥਾਰ ਗਰਲ ਦਾ ਗੈਰ ਕਾਨੂੰਨੀ ਨਿਰਮਾਣ ਤੋੜਿਆ। ਥਾਰ ਗਰਲ ਤੇ ਉਸਦੀ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਪਰਚੇ ਦਰਜ ਹਨ। ਇਸਤੋਂ ਇਲਾਵਾ ਧਮੋਟ ਇਲਾਕੇ ‘ਚ 2 ਹੋਰ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਹਨ। ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸੀ।
ਐਸਐਸਪੀ ਡਾ. ਜੋਤੀ ਯਾਦਵ ਨੇ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸਦੇ ਨਾਲ ਹੀ ਬਹੁ ਕਰੋੜੀ ਡਰੱਗ ਰੈਕਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੀ ਪ੍ਰਾਪਰਟੀ ਨੂੰ ਲੈ ਕੇ ਵੀ ਐਸਐਸਪੀ ਨੇ ਵੱਡਾ ਬਿਆਨ ਦਿੱਤਾ। ਛੇਤੀ ਹੀ ਰਾਣੋ ਦੀ ਕੋਠੀ ਉਪਰ ਵੀ ਬੁਲਡੋਜ਼ਰ ਕਾਰਵਾਈ ਹੋਵੇਗੀ।