ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਪ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਪ੍ਰੈਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਗੈਂਗਸਟਰਾਂ ਨੂੰ ਬਚਾਅ ਰਹੀ ਹੈ ਅਤੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰਪ੍ਰੀਤ ਹਰੀਨੌਂ ਕਤਲ ਮਾਮਲੇ ‘ਚ ਨਵਜੋਤ ਅਤੇ ਅਨਮੋਲ ਨਾਮ ਦੇ 2 ਸ਼ੂਟਰਾਂ ਦੀ ਵਰਤੋਂ ਕੀਤੀ ਗਈ ,ਜੋ ਅਰਸ਼ ਡੱਲਾ ਗੈਂਗ ਨਾਲ ਸਬੰਧ ਰੱਖਦੇ ਸਨ ਅਤੇ ਜਤਿੰਦਰ ਭੰਗੂ ਉਹ ਬੰਦਾ ਹੈ , ਜੋ ਅੰਮ੍ਰਿਤਪਾਲ ਸਿੰਘ ਨਾਲ ਹੁੰਦਾ ਹੈ,ਜਦੋਂ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ।
ਹੁਣ ਇਹ CM ਨਾਲ ਹੈ ,ਕੀਤੇ ਕੋਈ ਫਿਕਸਡ ਮੈਚ ਤਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦਾ ਹੁਣ CM ਭਗਵੰਤ ਮਾਨ ਸਾਥ ਦੇ ਰਿਹਾ ਹੈ ਤਾਂ ਜੋ ਉਹ ਹੋਰ ਕੇਸਾਂ ‘ਚ ਨਾ ਫਸ ਸਕੇ। ਉਨ੍ਹਾਂ ਕਿਹਾ ਕਿ ਅਜਨਾਲਾ ਥਾਣੇ ਵਿਚ ਡ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਜਾਣਾ ਸਰਾਸਰ ਗਲਤ ਸੀ। ਕੋਈ ਵੀ ਗੁਰੂ ਦਾ ਸਿੱਖ ਅਜਿਹਾ ਨਹੀਂ ਕਰੇਗਾ। ਉਨ੍ਹਾਂ ਅੰਮ੍ਰਿਤਪਾਾਲ ਦੇ ਪਿਤਾ ਨੂੰ ਵੀ ਢੂਠਾ ਠਹਿਰਾਇਆ।ਇਸਦੇ ਨਾਲ ਹੀ ਉਨ੍ਹਾਂਂ ਨੇ ਪੰਜਾਬ ਸਰਕਾਰ ਵੱਲੋਂ ਵਿੱਢੀ ਨਸ਼ਾ ਮੁਕਤ ਪੰਜਾਬ ਨੂੰ ਵੀ ਆੜੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਹੈ 31 ਮਈ ਤਕ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਹੋ ਜਾਵੇਗਾ। ਇਸ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇ 31 ਮਈ ਤੱਕ ਪੰਜਾਬ ‘ਚੋਂ ਨਸ਼ਾ ਖਤਮ ਨਾ ਹੋਇਆ ਤਾਂ ਕੀ ਮੁੱਖ ਮੰਤਰੀ ਅਸਤੀਫਾ ਦੇ ਦੇਵੇਗਾ ?