Monday, April 28, 2025
spot_img

ਹੁਣ ਹਲਵਾਰਾ ਏਅਰਪੋਰਟ ਤੋਂ ਦਿੱਲੀ ਲਈ ਮਿਲੇਗੀ ਸਿੱਧੀ ਫਲਾਈਟ, ਜਾਣੋ ਕਦੋਂ ਸ਼ੁਰੂ ਹੋਵੇਗੀ ਉਡਾਣ

Must read

ਹਲਵਾਰਾ ਏਅਰਪੋਰਟ ਨੂੰ ਐਚਡਬਲਯੂਆਰ ਕੋਡ ਮਿਲ ਗਿਆ ਹੈ। ਦੋ ਮਹੀਨਿਆਂ ‘ਚ ਇੱਥੋਂ ਉਡਾਣਾਂ ਸ਼ੁਰੂ ਹੋਣਗੀਆਂ। ਸ਼ੁਰੂਆਤ ‘ਚ ਭਾਰਤੀ ਹਵਾਈ ਅੱਡਾ ਅਥਾਰਟੀ (ਏਏਆਈ) ਦੋ ਉਡਾਣਾਂ ਦਾ ਸੰਚਾਲਨ ਕਰੇਗੀ।

ਇਹ ਉਡਾਣਾਂ ਲੁਧਿਆਣਾ ਨੂੰ ਦਿੱਲੀ ਰਾਹੀਂ ਯੂਰਪੀ ਦੇਸ਼ਾਂ ਸਮੇਤ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਨਾਲ ਜੋੜਨਗੀਆਂ। ਇਹ ਕੁਨੈਕਟਿਵਿਟੀ ਪੂਰੇ ਪੰਜਾਬ ਖੇਤਰ, ਖਾਸ ਕਰਕੇ ਮਾਲਵਾ ਬੈਲਟ ਅਤੇ ਲੁਧਿਆਣਾ ਦੀ ਆਰਥਿਕਤਾ ਨੂੰ ਹੱਲਾਸ਼ੇਰੀ ਦੇਵੇਗੀ।ਐਤਵਾਰ ਨੂੰ ਰਾਜਸਭਾ ਮੈਂਬਰ ਸੰਜੀਵ ਅਰੋੜਾ ਨੇ ਕੌਂਸਲਰਾ ਤੇ ਸਨਅਤਕਾਰਾਂ ਦੇ ਨਾਲ ਹਲਵਾਰਾ ਹਵਾਈ ਅੱਡੇ ਦਾ ਦੌਰਾ ਕਰ ਕੇ ਇਹ ਦਾਅਵਾ ਕੀਤਾ।

ਉਨ੍ਹਾਂ ਕਿਹਾ ਕਿ ਦੋ ਮਹੀਨਿਆਂ ‘ਚ ਇੱਥੋਂ ਉਡਾਣਾਂ ਸ਼ੁਰੂ ਹੋ ਸਕਦੀਆਂ ਹਨ। ਪਿਛਲੀਆਂ ਸੂਬਾ ਸਰਕਾਰਾਂ ਇਸਨੂੰ ਪੂਰਾ ਕਰਨ ਵਿਚ ਅਸਫਲ ਰਹੀਆਂ। ਰਾਜਸਭਾ ਮੈਂਬਰ ਬਣਨ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਤਰਜੀਹ ਦਿੱਤੀ ਗਈ। ਸੀਐਮ ਭਗਵੰਤ ਮਾਨ ਦਾ ਇਹ ਡ੍ਰੀਮ ਪ੍ਰੋਜੈਕਟ ਹੈ। ਏਏਆਈ ਦਾ ਅਗਲਾ ਨਿਰੀਖਣ ਦੌਰਾ 30 ਅਪ੍ਰੈਲ ਨੂੰ ਹੋਣਾ ਹੈ। ਲੋਕ ਨਿਰਮਾਣ ਵਿਭਾਗ ਵੱਲੋਂ ਏਅਰਪੋਰਟ ਨੂੰ ਏਏਆਈ ਨੂੰ ਸੌਂਪਣ ਦੇ ਬਾਅਦ ਸਟਾਫ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article