ਅੰਮ੍ਰਿਤਸਰ ਪਹਿਲਗਾਮ ਦੀ ਘਟਨਾ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਜੋ ਫੈਸਲੇ ਲਏ ਗਏ ਹਨ ਉਸ ਤੋਂ ਬਾਅਦ ਹੁਣ ਅਟਾਰੀ ਵਾਗਾ ਸਰਹੱਦ ‘ਤੇ ਪਾਕਿਸਤਾਨੀ ਨਾਗਰਿਕ ਅਤੇ ਭਾਰਤ ਦੇ ਨਾਗਰਿਕ ਜੋ ਪਾਕਿਸਤਾਨ ਜਾਣਾ ਚਾਹੁੰਦੇ ਸਨ ਜਿਨ੍ਹਾਂ ਨੂੰ ਵਿਜੇ ਵੀ ਮਿਲੇ ਸਨ ਪਰ ਉਹਨਾਂ ਨੂੰ ਹੁਣ ਰੋਕ ਦਿੱਤਾ ਜਾ ਰਿਹਾ ਹੈ। ਇਹ ਉਹ ਨਾਗਰਿਕ ਰੋਕੇ ਜਾ ਰਹੇ ਹਨ ਜੋ ਭਾਰਤ ਦੇ ਵਸਨੀਕ ਹਨ ਤੇ ਪਾਕਿਸਤਾਨ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੇ ਲਈ ਜਾਣਾ ਸੀ ਜਿਸ ਕਰਕੇ ਹੁਣ ਬੀਐਸਐਫ ਵੱਲੋਂ ਉਹਨਾਂ ਨੂੰ ਪਾਕਿਸਤਾਨ ਨਹੀਂ ਜਾਣ ਦਿੱਤਾ ਜਾ ਰਿਹਾ।
ਉੱਥੇ ਕਾਨਪੁਰ ਦੀ ਰਹਿਣ ਵਾਲੀ ਸੀਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਕਾਨਪੁਰ ਤੋਂ ਇਕੱਲੀ ਇਥੇ ਅਟਾਰੀ ਵਾਗਾ ਬਾਰਡਰ ‘ਤੇ ਪਹੁੰਚੀ ਹੈ ਅਤੇ ਹੁਣ ਉਸਨੂੰ ਬੀਐਸਐਫ ਵਾਲੇ ਪਾਕਿਸਤਾਨ ਨਹੀਂ ਜਾਣ ਦੇ ਰਹੇ ਉਸ ਨੇ ਕਿਹਾ ਕਿ ਉਸ ਨੂੰ ਇੱਕ ਮਹੀਨੇ ਦਾ ਵੀਜ਼ਾ ਮਿਲਿਆ ਹੋਇਆ ਹੈ ਪਰ ਕਿਸੇ ਕਾਰਨ ਉਸ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਜਦੋਂ ਉਸ ਨੂੰ ਦੱਸਿਆ ਗਿਆ ਕਿ ਸ਼੍ਰੀਨਗਰ ਦੇ ਪਹਿਲਗਾਮ ਵਿੱਚ ਜੋ ਘਟਨਾ ਘਟੀ ਹੈ ਉਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਇਹ ਫੈਸਲੇ ਲਏ ਗਏ ਹਨ।
ਉਸ ਨੇ ਕਿਹਾ ਕਿ ਮੇਰੀ ਭੈਣ ਜੋ ਕਿ ਪਾਕਿਸਤਾਨ ਦੇ ਕਰਾਚੀ ਵਿੱਚ ਰਹਿੰਦੀ ਹੈ ਬਹੁਤ ਹੀ ਬਿਮਾਰ ਹੈ ਉਸ ਦਾ ਪਤਾ ਲੈਣ ਲਈ ਮੈਂ ਇੱਕ ਮਹੀਨੇ ਦਾ ਵੀਜ਼ਾ ਲਿਆ ਸੀ ਪਰ ਮੈਨੂੰ ਹੁਣ ਨਹੀਂ ਜਾਣ ਦਿੱਤਾ ਜਾ ਰਿਹਾ ਮੈਂ ਇੰਨੀ ਦੂਰ ਕਾਨਪੁਰ ਤੋਂ ਇੱਥੇ ਪੁੱਜੀ ਹਾਂ ‘ਤੇ ਉਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਵਕ ਹੋ ਰੋ ਪਈ ਅਤੇ ਉਸ ਤੋਂ ਬਾਅਦ ਉਸਨੇ ਕਿਹਾ ਮੈਨੂੰ ਕਿਸੇ ਤਰੀਕੇ ਪਾਕਿਸਤਾਨ ਜਾਣ ਦਿੱਤਾ ਜਾਵੇ ਤਾਂ ਕਿ ਮੈਂ ਆਪਣੀ ਬਿਮਾਰ ਭੈਣ ਦਾ ਪਤਾ ਲੈ ਸਕਾਂ ਪਰ ਉੱਥੋਂ ਹੀ ਬੀਐਸਐਫ ਵਾਲਿਆਂ ਨੇ ਉਸ ਨੂੰ ਵਾਪਸ ਭੇਜ ਦਿੱਤਾ।।