ਭਵਾਨੀਗੜ੍ਹ ਸ਼ਹਿਰ ‘ਚ ਬਲਿਆਲ ਰੋਡ ਦੇ ਉੱਪਰ ਸੂਏ ਦੇ ਨਜ਼ਦੀਕ ਕਬਾੜ ਦੇ ਗੁਦਾਮ ਵਿੱਚ ਸ਼ਾਰਟ ਸਰਕਿਟ ਕਾਰਨ ਭਿਆਨਕ ਅੱਗ ਲੱਗ ਗਈ। ਦੁਕਾਨਦਾਰ ਦੇਸ਼ਰਾਜ ਦੁਪਹਿਰੇ ਰੋਟੀ ਖਾਣ ਘਰ ਗਿਆ ਸੀ ਉਸ ਤੋਂ ਬਾਅਦ ਉਸਦੇ ਗਦਾਮ ਵਿੱਚ ਅਚਾਨਕ ਧੰਆ ਨਿਕਲਣਾ ਸ਼ੁਰੂ ਹੋ ਗਿਆ। ਗਵਾਂਢੀਆਂ ਵੱਲੋਂ ਜਦੋਂ ਉਸਨੂੰ ਫੋਨ ਕਰਕੇ ਦੱਸਿਆ ਗਿਆ ਤਾਂ ਉਸ ਵੱਲੋਂ ਸੰਗਰੂਰ ਫਾਈਬਰਗੇਡ ਨੂੰ ਸੂਚਨਾ ਦਿੱਤੀ ਗਈ।
ਜਿਸ ਤੋਂ ਬਾਅਦ ਗੱਡੀ ਤਕਰੀਬਨ ਫੋਨ ਕਰਨ ਤੋਂ ਅੱਧੇ ਘੰਟੇ ਬਾਅਦ ਪਹੁੰਚੀ। ਲੋਕਾਂ ਵੱਲੋਂ ਖ਼ੁਦ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਪਰ ਫਾਈਰਬ੍ਹਿਗੇਡ ਦੀ ਗੱਡੀ ਆਉਣ ਤੋਂ ਬਾਅਦ ਜੋ ਮਾੜੀ ਮੋਟੀ ਅੱਗ ਰਹਿੰਦੀ ਸੀ ਉਸ ਦੇ ਉੱਪਰ ਵੀ ਕਾਬੂ ਪਾ ਲਿਆ ਗਿਆ ਹੈ।
ਦੁਕਾਨਦਾਰ ਨੇ ਕਿਹਾ ਕਿ ਜਦ ਕਿ ਪਹਿਲਾਂ ਵੀ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਦੀ ਮੰਗ ਕੀਤੀ ਜਾਂਦੀ ਹੈ ਪਰ ਸਰਕਾਰ ਪ੍ਰਸ਼ਾਸਨ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦਾ ਨੁਕਸਾਨ ਚਾਰ ਤੋਂ ਪੰਜ ਲੱਖ ਰੁਪਏ ਦੇ ਤਕਰੀਬਨ ਹੋਇਆ ਹੈ ਉਹ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕਰ ਰਹੇ ਹਨ।