ਲੁਧਿਆਣਾ ਵਿੱਚ ਲਗਾਤਾਰ ਟ੍ਰੈਫਿਕ ਦੀ ਸਮੱਸਿਆ ਵੱਧ ਰਹੀ ਹੈ। ਜਿਸ ਦੇ ਮੱਦੇਨਜ਼ਰ MP ਸੰਜੀਵ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਕਮਿਸ਼ਨਰ ਨਾਲ ਮੀਟਿੰਗ ਕੀਤੀ ਸੀ ਉਸ ਵਿੱਚ ਫੈਸਲਾ ਲਿਆ ਗਿਆ ਕਿ ਐਡੀਸ਼ਨਲ ਫੋਰਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ DGP ਅਤੇ CM ਮਾਨ ਨਾਲ ਗੱਲ ਕਰਨ ਮਗਰੋਂ ਉਨ੍ਹਾਂ ਨੇ 140 ਦੀ ਫੋਰਸ ਲੁਧਿਆਣਾ ਵਿੱਚ ਭੇਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 140 ਦੀ ਫੋਰਸ ਨੂੰ ਅਸੀਂ ਟ੍ਰੈਫਿਕ ਹੱਲ ਲਈ ਲਗਾਵਾਂਗੇ।
ਸੰਜੀਵ ਅਰੋੜਾ ਦੱਸਿਆ ਕਿ ਸਾਡੇ ਲੁਧਿਆਣੇ ਜ਼ਿਲ੍ਹੇ ਵਿੱਚ 77 ਬਲੈਕ ਸਪੋਟ ਹਨ। ਜਿੱਥੇ ਐਕਸੀਡੈਂਟ ਹੋਣ ਦਾ ਡਰ ਹੁੰਦਾ ਹੈ। ਤਾਂ ਜੋ ਉਨ੍ਹਾਂ ਥਾਵਾਂ ‘ਤੇ ਟ੍ਰੈਫਿਕ ਕੰਟਰੋਲ ਹੋ ਸਕੇ। ਸਕੂਲਾਂ ਦੇ ਬਾਹਰ ਲੱਗਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਫਰੋਸ ਤਾਇਨਾਤ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਜੇਕਰ ਕੀਤੇ ਵੀ ਟ੍ਰੈਫਿਕ ਮਿਲਦੀ ਹੈ ਤਾਂ ਜੇ ਕੋਈ 112 ਨੰਬਰ ‘ਤੇ ਫੋਨ ਕਰਦਾ ਹੈ ਤਾਂ ਉੱਥੇ ਵੀ ਪੁਲਿਸ ਫੋਰਸ ਭੇਜੀ ਜਾਵੇਗੀ।