ਨਸ਼ਿਆਂ ਖਿਲਾਫ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਲਗਾਤਾਰ ਜਾਰੀ ਹੈ। ਨਸ਼ਿਆਂ ਖਿਲਾਫ਼ ਮੁਲਜ਼ਮਾਂ ਵਿਰੁੱਧ ਥਾਂ-ਥਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਫਿਰੋਜ਼ਪੁਰ ‘ਚ ਨਸ਼ਾ ਤਸਕਰ ਦੇ ਘਰ ਪੀਲਾ ਪਜਾ ਚੱਲਿਆ। ਪ੍ਰਸ਼ਾਸਨ ਨੇ ਝੁੱਗੇ ਹਜਾਰਾ ਇਲਾਕੇ ‘ਚ ਨਸ਼ਾ ਤਸਕਰ ਗੁਰਚਰਨਜੀਤ ਸਿੰਘ ਉਰਫ ਚੰਨੀ ਦੇ ਘਰ ਪੀਲਾ ਪੰਜਾ ਚਲਾਇਆ। ਮੁਲਜ਼ਮ 25 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਹੋਇਆ ਸੀ ਤੇ ਉਸ ਨੂੰ ਸਜ਼ਾ ਵੀ ਸੁਣਾਈ ਗਈ ਸੀ।
ਪੁਲਿਸ ਮੁਤਾਬਕ ਉਹ ਪਹਿਲਾਂ ਵੀ 25 ਕਿਲੋ ਹੈਰੋਇਨ ਨਾਲ ਫੜਿਆ ਗਿਆ ਸੀਤੇ 7 ਸਾਲ ਦੀ ਸਜ਼ਾ ਕੱਟਣ ਦੇ ਬਾਅਦ ਜ਼ਮਾਨਤ ‘ਤੇ ਬਾਹਰ ਆਇਆ ਸੀ ਪਰ ਜ਼ਮਾਨਤ ਮਿਲਣ ਦੇ ਬਾਅਦ ਉਹ ਫਰਾਰ ਹੋ ਗਿਆ ਤੇ ਫਿਰ ਤੋਂ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋ ਗਿਆ।