ਵਾਹਨ ਚਾਲਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਲੁਧਿਆਣਾ ਵਿੱਚ ਕਈ ਵਾਹਨਾਂ ‘ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪੁਲਿਸ ਵਿਭਾਗ ਨੇ ਵਪਾਰਕ ਵਾਹਨਾਂ ਨੂੰ ਜਨਤਕ ਆਵਾਜਾਈ ਵਜੋਂ ਵਰਤਣ ‘ਤੇ ਪਾਬੰਦੀ ਲਗਾ ਦਿੱਤੀ ਹੈ।
ਡੀ.ਸੀ.ਪੀ. ਰੁਪਿੰਦਰ ਸਿੰਘ ਨੇ ਹੁਕਮ ਜਾਰੀ ਕੀਤੇ ਹਨ ਕਿ ਲੋਕਾਂ ਦੀ ਢੋਆ-ਢੁਆਈ ਲਈ ਵਪਾਰਕ ਅਤੇ ਭਾਰ ਢੋਣ ਵਾਲੇ ਵਾਹਨ ਜਿਵੇਂ ਕਿ ਜੀਪ, ਟਾਟਾ-407, ਟਾਟਾ-409, ਟਰੈਕਟਰ-ਟਰਾਲੀ ਆਦਿ ਦੀ ਵਰਤੋਂ ਕੀਤੀ ਜਾਵੇ। ਅਜਿਹਾ ਕਰਨਾ ਲੋਕਾਂ ਲਈ ਖ਼ਤਰਨਾਕ ਹੈ। ਇਸ ਨਾਲ ਜਾਨ-ਮਾਲ ਦਾ ਨੁਕਸਾਨ ਹੋ ਸਕਦਾ ਹੈ। ਇਸ ਲਈ ਡੀ.ਸੀ.ਪੀ. ਹੁਕਮਾਂ ਅਨੁਸਾਰ ਵਪਾਰਕ ਵਾਹਨਾਂ ਨੂੰ ਜਨਤਕ ਆਵਾਜਾਈ ਵਜੋਂ ਵਰਤਣ ‘ਤੇ ਪਾਬੰਦੀ ਹੈ।