ਬੰਟੀ ਬਾਬੇ ਦੀ ਕਰਾਮਾਤ ‘ਤੇ ਮਾਨ ਸਿੰਘ ਅਕਾਲੀ ਵੱਲੋਂ ਸਵਾਲ ਉਠਾਏ ਗਏ ਸਨ। ਜਿਸ ਮਗਰੋਂ ਅੱਜ ਉਨ੍ਹਾਂ ਨੇ ਪ੍ਰੇਮ ਧਾਮ ਆਉਣਾ ਸੀ। ਪਰ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨੇ ਉੱਥੇ ਜਾਣ ਤੋਂ ਰੋਕ ਦਿੱਤਾ ਗਿਆ।
ਹਾਲਾਂਕਿ ਮਾਨ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਸਾਡੀਆਂ ਮੰਗਾਂ ਪੁੱਛੀਆਂ ਗਈਆਂ ਜਿਸ ਮਗਰੋਂ ਮੰਗਾਂ ਦੱਸਣ ‘ਤੇ ਪ੍ਰਸ਼ਾਸ਼ਨ ਉਨ੍ਹਾਂ ਦੀ ਗੱਲ ਨਾਲ ਸਹਿਮਤ ਹੋ ਗਿਆ। ਉਨ੍ਹਾਂ ਦੱਸਿਆ ਕਿ ਬਾਬਾ ਬੰਟੀ ਅੱਗੇ ਤੋਂ ਇਸ ਤਰੀਕੇ ਦੀਆਂ ਵੀਡੀਓ ਸ਼ੋਸ਼ਲ ਮੀਡੀਆ ‘ਤੇ ਨਹੀਂ ਪਾਵੇਗਾ। ਅਤੇ ਜਿਹੜੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਤੇ ਹਨ ਉਨ੍ਹਾਂ ਨੂੰ ਡੀਲੀਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਪ੍ਰਸ਼ਾਸ਼ਨ ਇਸ ‘ਤੇ ਆਪ ਕਾਰਵਾਈ ਕਰੇਗਾ।
ਤੁਹਾਨੂੰ ਦੱਸ ਦਈਏ ਕਿ ਨਿਹੰਗ ਸਿੰਘ ਵੱਲੋਂ ਬੰਟੀ ਬਾਬੇ ਨੂੰ ਚਲੈਂਜ ਦਿੱਤਾ ਗਿਆ ਸੀ ਉਨ੍ਹਾਂ ਕਿਹਾ ਸੀ ਕਿ ਜੇ ਬਾਬੇ ‘ਚ ਇੰਨੀ ਸ਼ਕਤੀ ਹੈ ਤਾਂ ਕੋਈ ਚਤਮਤਾਰ ਕਰਕੇ ਦਿਖਾਵੇ ਨਹੀਂ ਤਾਂ ਲੋਕਾਂ ਅੱਗੇ ਮਾਫ਼ੀ ਮੰਗੇ ਜੇਕਰ ਕੋਈ ਚਮਤਕਾਰ ਹੈ ਤਾਂ ਅਸੀਂ ਚੁੱਪ ਚਾਪ ਉੱਥੋਂ ਚਲੇ ਜਾਵਾਂਗੇ। ਜੇ ਕੋਈ ਚਮਤਕਾਰ ਨਹੀਂ ਹੋਇਆ ਤਾਂ ਸਿੰਘ ਕਾਰਵਾਈ ਕਰਨਗੇ। ਉਨ੍ਹਾਂ ਕਿਹਾ ਕਿ ਬੰਟੀ ਬਾਬਾ ਪਖੰਡਵਾਦ ਫੈਲਾ ਰਿਹਾ ਹੈ।