ਪਾਕਿਸਤਾਨ ਤੋਂ ਇੱਕ ਵੱਡੀ ਖ਼ਬਰ ਆ ਰਹੀ ਹੈ। ਬਲੋਚ ਲਿਬਰੇਸ਼ਨ ਆਰਮੀ ਨੇ ਇੱਕ ਰੇਲਗੱਡੀ ਨੂੰ ਹਾਈਜੈਕ ਕਰ ਲਿਆ ਹੈ। ਟ੍ਰੇਨ ਵਿੱਚ 500 ਤੋਂ ਵੱਧ ਯਾਤਰੀ ਹਨ। ਬਲੋਚ ਲਿਬਰੇਸ਼ਨ ਆਰਮੀ ਨੇ ਪਾਕਿਸਤਾਨੀ ਫੌਜ ਦੀ ਕਾਰਵਾਈ ਦੇ ਵਿਰੋਧ ਵਿੱਚ ਜਾਫਰ ਐਕਸਪ੍ਰੈਸ ਨੂੰ ਹਾਈਜੈਕ ਕਰ ਲਿਆ ਹੈ।
ਮੁਲਜ਼ਮਾਂ ਨੇ ਰੇਲਵੇ ਟਰੈਕ ‘ਤੇ ਧਮਾਕਾ ਕਰਕੇ ਰੇਲਗੱਡੀ ਨੂੰ ਹਾਈਜੈਕ ਕਰ ਲਿਆ ਹੈ। ਬੰਧਕਾਂ ਵਿੱਚ ਕਈ ਪਾਕਿਸਤਾਨੀ ਫੌਜੀ ਅਧਿਕਾਰੀ ਵੀ ਸ਼ਾਮਲ ਹਨ। ਯਾਤਰੀਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਬੀਐਲਏ ਅਤੇ ਪਾਕਿਸਤਾਨੀ ਫੌਜ ਵਿਚਕਾਰ ਹੋਏ ਮੁਕਾਬਲੇ ਵਿੱਚ 6 ਤੋਂ ਵੱਧ ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਰੇਲਗੱਡੀ ਅਗਵਾ ਕਰਨ ਦੀ ਘਟਨਾ ਕੱਛ ਜ਼ਿਲ੍ਹੇ ਦੇ ਪਿਰੋਕਾਨਾਰੀ ਇਲਾਕੇ ਵਿੱਚ ਵਾਪਰੀ। ਇਸ ਵੇਲੇ ਰੇਲਗੱਡੀ ਇੱਕ ਸੁਰੰਗ ਵਿੱਚ ਖੜ੍ਹੀ ਹੈ। ਸੂਤਰਾਂ ਅਨੁਸਾਰ ਯਾਤਰੀ ਰੇਲਗੱਡੀ ਕਵੇਟਾ ਤੋਂ ਪੇਸ਼ਾਵਰ ਜਾ ਰਹੀ ਸੀ। ਫਿਰ ਪਹਿਲਾਂ ਪਟੜੀਆਂ ‘ਤੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਅਤੇ ਫਿਰ ਰੇਲਗੱਡੀ ‘ਤੇ ਗੋਲੀਬਾਰੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਟਰੇਨ ਵਿੱਚ ਮੌਜੂਦ ਸੁਰੱਖਿਆ ਕਰਮਚਾਰੀਆਂ ਅਤੇ ਟਰੇਨ ‘ਤੇ ਗੋਲੀਬਾਰੀ ਕਰਨ ਵਾਲੇ ਹਥਿਆਰਬੰਦ ਵਿਅਕਤੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ।