ਡੀਸੀ ਤੇ ਹੋਰ ਅਧਿਕਾਰੀ ਮੌਕੇ ’ਤੇ ਚੱਲ ਰਿਹਾ ਹੈ ਬਚਾਅ ਕਾਰਜ਼
ਦਿ ਸਿਟੀ ਹੈੱਡਲਾਈਨ
ਲੁਧਿਆਣਾ, 8 ਮਾਰਚ
ਲੁਧਿਆਣਾ ਦੇ ਫੋਕਲ ਪੁਆਇੰਟ ਅੱਠ ਫੇਜ਼ ਇਲਾਕੇ ਵਿੱਚ ਇੱਕ ਫੈਕਟਰੀ ਦਾ ਇੱਕ ਹਿੱਸਾ ਧਮਾਕੇ ਦੇ ਨਾਲ ਡਿੱਗ ਗਿਆ। ਜਿਸ ਵਿੱਚ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਦੇ ਫੱਸੇ ਹੋਣ ਦਾ ਸ਼ੱਕ ਹੈ। ਮਜ਼ਦੂਰਾਂ ਨੂੰ ਬਚਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਬਚਾਅ ਕਾਰਜ਼ ਕੀਤੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਵਿੱਚ ਬੁਆਇਲਰ ਫੱਟਿਆ ਹੋ ਸਕਦਾ ਹੈ, ਜਿਸਦੇ ਧਮਾਕੇ ਦੇ ਨਾਲ ਬਿਲਡਿੰਗ ਦਾ ਹਿੱਸਾ ਡਿੱਗਿਆ। ਡੀਸੀ ਤੇ ਪੁਲੀਸ ਪ੍ਰਸ਼ਾਸਨ ਮੌਕੇ ’ਤੇ ਬਚਾਅ ਕਾਰਜ਼ ਚਲਾ ਰਿਹਾ ਹੈ ਤਾਂ ਮਲਬੇ ਵਿੱਚ ਦੱਬੇ ਹੋਏ ਮਜ਼ਦੂਰਾਂ ਨੂੰ ਜਲਦ ਤੋਂ ਜਲਦ ਬਾਹਰ ਕੱਢਿਆ ਜਾ ਸਕੇ।