ਡੇਰਾ ਰਾਧਾ ਸੁਆਮੀ ਬਿਆਸ ਦੀ ਸੰਗਤ ਲਈ ਇਕ ਜ਼ਰੂਰੀ ਖ਼ਬਰ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਹੋਣ ਵਾਲੇ ਸਤਿਸੰਗ ਦਾ ਸ਼ਡਿਊਲ ਜਾਰੀ ਹੋਇਆ ਹੈ। ਇਹ ਸਤਿਸੰਗ 16 ਮਾਰਚ, 23 ਮਾਰਚ ਅਤੇ 30 ਮਾਰਚ ਦਾ ਰੱਖਿਆ ਗਿਆ ਹੈ। ਜਿਸ ਦਾ ਟਾਈਮ ਸਵੇਰੇ 9.30 ਵਜੇ ਦਾ ਹੈ।
NRI ਸੰਗਤ ਜੋ ਨਾਮਦਾਨ ਲੈਣ ਵਿੱਚ ਦਿਲਚਸਪ ਹੈ ਉਨ੍ਹਾਂ ਲਈਸ਼ੁੱਕਰਵਾਰ ਯਾਨੀ 14 ਮਾਰਚ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਰਚ ਮਹੀਨੇ ਭੰਡਾਰਿਆਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿਚ ਵਿਦੇਸ਼ਾ ਤੋਂ ਆਈਆਂ ਸੰਗਤਾਂ ਵੀ ਸ਼ਿਰਕਤ ਕਰਨਗੀਆਂ। ਇਨ੍ਹਾਂ ਭੰਡਾਰਿਆਂ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।