”ਯੁੱਧ ਨਸ਼ੇ ਵਿਰੁੱਧ” ਮੁਹਿੰਮ ਤਹਿਤ ਸੰਗਰੂਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਜੇਲ੍ਹ ਵਿਚ ਬੰਦ ਨਸ਼ਾ ਤਸਕਰ ਸਰਪੰਚ ਗੁਰਜੀਤ ਭੂਰਾ ਫੌਜੀ ਦੀ ਪ੍ਰੋਪਰਟੀ ਅਤੇ ਸਾਰੇ ਬੈਂਕ ਖਾਤੇ ਫਰੀਜ਼ ਕੀਤੇ ਜਾ ਚੁੱਕੇ ਹਨ। ਸਰਪੰਚ ਗੁਰਜੀਤ ਸਿੰਘ ਭੁਰਾ ਦੀ ਕਰੀਬ 3 ਏਕੜ ਜ਼ਮੀਨ ਅਤੇ ਪਰਿਵਾਰ ਮੈਂਬਰਾਂ ਦੇ ਬੈਂਕ ਖਾਤੇ ਅਤੇ ਟਾਇਲ ਫੈਕਟਰੀ ਦਾ ਬੈਂਕ ਖਾਤਾ ਫ਼ਰੀਜ ਕਰ ਦਿੱਤੇ ਗਏ ਹਨ।
ਤੁਹਾਨੂੰ ਦੱਸ ਦਈਏ ਕਿ ਜੇਲ੍ਹ ‘ਚ ਬੈਠੇ ਗੁਰਜੀਤ ਭੂਰਾ ਨੇ ਇਸ ਵਾਰੀ ਸਰਪੰਚੀ ਚੋਣਾਂ ਜਿੱਤੀਆਂ ਸੀ। ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ੇ ਵਿਰੁੱਧ ਮੁਹਿਮ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਪਿੰਡ ਰਾਏਧਰਾਣਾ ਦੇ ਜੇਲ੍ਹ ਵਿੱਚ ਬੰਦ ਸਰਪੰਚ ਗੁਰਜੀਤ ਭੂਰਾ ਦੇ ਘਰ ਨੋਟਿਸ ਚਿਪਕਾਇਆ। ਗੁਰਜੀਤ ਭੂਰਾ 7 ਕੁਇੰਟਲ 10 ਕਿਲੋ ਭੁੱਕੀ ਦੇ ਕੇਸ ਵਿੱਚ ਜੇਲ ਵਿੱਚ ਬੰਦ ਹੈ।
ਨਸ਼ਾ ਤਸਕਰ ਸਰਪੰਚ ਗੁਰਜੀਤ ਸਿੰਘ ਭੂਰਾ ਫੌਜੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਮੁਕਦਮੇ ਦਰਜ ਸਨ। ਕੰਪਟੀਟੈਂਟ ਅਥੋਰਟੀ ਨਵੀਂ ਦਿੱਲੀ ਵੱਲੋਂ ਫਰੀਜਿੰਗ ਦੇ ਆਰਡਰ ਆਏ ਸਨ। ਜਿਸ ਤੋਂ ਬਾਅਦ ਇਨ੍ਹਾਂ ਦੇ ਘਰ ਅੱਜ ਨੋਟਿਸ ਚਿਪਕਾਏ ਗਏ ਹਨ। ਗੁਰਜੀਤ ਸਿੰਘ ਭੂਰਾ ਦੀ 27 ਕਨਾਲ ਜਮੀਨ, ਪਰਿਵਾਰਕ ਮੈਂਬਰਾਂ ਦੇ ਬੈਂਕ ਅਕਾਊਂਟ ਅਤੇ ਇੱਕ ਫੈਕਟਰੀ ਦਾ ਬੈਂਕ ਅਕਾਊਂਟ ਵੀ ਫਰੀਜ ਕੀਤਾ ਗਿਆ ਹੈ। ਗੁਰਜੀਤ ਭੂਰਾ ਸਿੰਘ ਦੇ ਖਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਜ਼ਿਲ੍ਹਾ ਸੰਗਰੂਰ ਵੱਲੋਂ 12 ਕੇਸ ਨਵੀਂ ਦਿੱਲੀ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ ਨੌ ਕੇਸਾਂ ਦੀ ਮਨਜ਼ੂਰੀ ਮਿਲ ਚੁੱਕੀ ਹੈ।
ਸਰਪੰਚ ਗੁਰਜੀਤ ਸਿੰਘ ਫੌਜੀ ਦੇ ਰਿਸ਼ਤੇਦਾਰ ਰਾਮਪਾਲ ਸਿੰਘ ਨੇ ਕਿਹਾ ਜੋ ਅੱਜ ਪੁਲਿਸ ਵੱਲੋਂ ਸਾਡੇ ਘਰ ਨੋਟਿਸ ਲਗਾਇਆ ਗਿਆ ਹੈ ਇਸ ਨੋਟਿਸ ਨਾਲ ਸਾਡੀ ਪ੍ਰਾਪਰਟੀ ਅਤੇ ਕਾਊਂਟ ਦਾ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਇਹ ਜਮੀਨ ਸਾਡੀ ਜੱਦੀ ਹੈ ਇਹ ਜਮੀਨ ਉੱਤੇ ਲੋਨ ਵੀ ਚੱਲ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੇਲ੍ਹ ਵਿੰਚ ਬੈਠ ਕੇ ਸਰਪੰਚੀ ਚੋਣ ਜਿੱਤੀ ਹੈ ਇਸ ਪ੍ਰਾਪਰਟੀ ਨੂੰ ਫਰੀਜ ਕਰਨਾ ਸਰਾ ਸਰ ਸਾਡੇ ਨਾਲ ਧੱਕਾ ਕੀਤਾ ਗਿਆ ਹੈ।