ਛੱਤੀਸਗੜ੍ਹ ਦੇ ਰਾਏਪੁਰ ਰਾਜ ‘ਚ ਸ਼ਹਿਰੀ ਬਾਡੀ ਅਤੇ ਤਿੰਨ ਪੱਧਰੀ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਫਰਵਰੀ ਵਿੱਚ ਤਿੰਨ ਵੱਖ-ਵੱਖ ਦਿਨਾਂ ਵਿੱਚ ਜਨਤਕ ਛੁੱਟੀ ਕੀਤੀ ਗਈ ਹੈ। ਇਹ ਛੁੱਟੀ ਵੋਟਿੰਗ ਵਾਲੇ ਦਿਨ ਹੋਵੇਗੀ। ਆਮ ਪ੍ਰਸ਼ਾਸਨ ਵਿਭਾਗ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਹੈ।
ਦੱਸ ਦਈਏ ਕਿ ਜਾਰੀ ਹੁਕਮਾਂ ਅਨੁਸਾਰ 11 ਫਰਵਰੀ ਨੂੰ ਸ਼ਹਿਰੀ ਬਾਡੀ ਦੀਆਂ ਚੋਣਾਂ ਹੋਣੀਆਂ ਹਨ। ਇਸ ਦਿਨ ਸਰਕਾਰੀ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਤਿੰਨ ਪੱਧਰੀ ਪੰਚਾਇਤੀ ਚੋਣਾਂ ਤਿੰਨ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ। ਇਸ ਕਾਰਨ 17 ਅਤੇ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਰਕਾਰੀ ਛੁੱਟੀ ਰਹੇਗੀ। ਸੂਬੇ ਵਿੱਚ 23 ਫਰਵਰੀ ਨੂੰ ਤਿੰਨ ਪੱਧਰੀ ਪੰਚਾਇਤੀ ਚੋਣਾਂ ਤਹਿਤ ਵੋਟਾਂ ਪੈਣੀਆਂ ਹਨ। ਹਾਲਾਂਕਿ ਇਸ ਦਿਨ ਐਤਵਾਰ ਹੋਣ ਕਾਰਨ ਵੱਖਰੀ ਆਮ ਛੁੱਟੀ ਦਾ ਐਲਾਨ ਨਹੀਂ ਕੀਤਾ ਗਿਆ ਹੈ।