ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਤਹਿਸੀਲਾਂ ਵਿੱਚ ਲੱਗੇ CCTV ਕੈਮਰਿਆਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਹੁਕਮ ਦਿੱਤੇ ਗਏ ਹਨ। ਹੁਣ ਪਟਵਾਰੀ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੀ ਰਹਿਣਗੇ। ਤਹਿਸੀਲ ਦਫ਼ਤਰਾਂ ਦੇ ਬਾਹਰ ਦੋ ਕੈਮਰੇ ਅਤੇ ਦੋ ਕੈਮਰੇ ਦਫ਼ਤਰ ਅੰਦਰ ਲਗਵਾਏ ਗਏ ਹਨ। ਤਹਿਸੀਲ ਦਫ਼ਤਰਾਂ ‘ਚ ਕੁੱਲ ਚਾਰ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਪੰਜਾਬ ਸਰਕਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੁਣ ਸਰਕਾਰੀ ਅਫ਼ਸਰਾਂ ਦੀ ਮੌਜੂਦਗੀ ਤੇ ਕੰਮਕਾਜ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਬਿਨ੍ਹਾਂ ਕਿਸੇ ਖੱਜਲ ਖੁਆਰੀ ਦੇ ਲੋਕਾਂ ਦੇ ਕੰਮ ਹੋਣ ਦਾ ਧਿਆਨ ਰੱਖਿਆ ਜਾਵੇਗਾ।