ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ‘ਤੇ ਪੰਜਾਬ ‘ਆਪ’ ਮੁਖੀ ਅਮਨ ਅਰੋੜਾ ਨੇ ਲੁਧਿਆਣਾ ਪਹੁੰਚ ਕੇ ਜਤਾਇਆ ਦੁੱਖ ਉਨ੍ਹਾਂ ਕਿਹਾ ਕਿ ਇਹ ਪਾਰਟੀ ਲਈ ਬਹੁਤ ਵੱਡਾ ਘਾਟਾ ਹੈ। ਅਸੀਂ ਪਿਛਲੇ 2 ਦਿਨਾਂ ਵਿੱਚ ਰਾਜਨੀਤਿਕ ਯੋਜਨਾਬੰਦੀ ਵਿੱਚ 4-5 ਘੰਟੇ ਇਕੱਠੇ ਬਿਤਾਏ। ਉਹ ਇੱਕ ਨਿਡਰ ਨੇਤਾ ਸੀ। ਉਹ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕਰਦਾ ਸੀ। ਮੁੱਖ ਮੰਤਰੀ ਜਲਦੀ ਹੀ ਇੱਥੇ ਆਉਣਗੇ।
ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਗੋਗੀ ਦੇ ਘਰ ਪਹੁੰਚ ਕੇ ਦੁੱਖ ਪ੍ਰਗਟ ਕੀਤਾ। ਕਾਂਗਰਸੀ ਆਗੂ ਕੁਲਦੀਪ ਵੈਦ ਨੇ ਵਿਧਾਇਕ ਗੋਗੀ ਨੂੰ ਯਾਦ ਕੀਤਾ ਅਤੇ ਕਿਹਾ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਵੀ ਗੋਗੀ ਜੀ ਕਦੇ ਕੋਈ ਕੰਮ ਨਹੀਂ ਸੀ ਮੋੜਦੇ।
ਉੱਥੇ ਹੀ ਸ਼ਾਹੀ ਇਮਾਮ ਨੇ ਵੀ ਵਿਧਾਇਕ ਗੋਗੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸੀਨੀਅਰ ਕਾਂਗਰਸੀ ਆਗੂ ਕੁਲਦੀਪ ਵੇਦ ਗੋਗੀ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ।
ਵਿਧਾਇਕ ਗੁਰਪ੍ਰੀਤ ਗੋਗੀ ਦੇ ਅਚਾਨਕ ਵਿਛੋੜਾ ਦੇ ਜਾਣ ਪਿੱਛੋਂ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਭਾਵੁਕ ਹੋ ਅਫਸੋਸ ਜਤਾਇਆ।