ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਵਿੱਕੀ ਧਾਲੀਵਾਲ ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਨਾਲ ਨਿਰੰਤਰ ਚਰਚਾਵਾਂ ਵਿੱਚ ਰਹਿੰਦੇ ਹਨ। ਇੱਕ ਚੰਗੇ ਗਾਇਕ ਹੋਣ ਦੇ ਨਾਲ ਨਾਲ ਵਿੱਕੀ ਧਾਲੀਵਾਲ ਨੇ ਇੱਕ ਚੰਗੇ ਇਨਸਾਨ ਹੋਣ ਦੀ ਵੀ ਮਿਸਾਲ ਪੇਸ਼ ਕੀਤੀ।
ਦੱਸ ਦਈਏ ਕਿ ਵਿੱਕੀ ਧਾਲੀਵਾਲ ਆਪਣੇ ਸ਼ੋਅ ‘ਤੇ ਜਾ ਰਿਹਾ ਸੀ ਅਤੇ ਰਸਤੇ ‘ਚ ਜਾਂਦੇ ਸਮੇਂ ਜਲੰਧਰ ਨੇੜੇ ਭਾਖੜਾ ਨਹਿਰ ਵਿੱਚ ਕਾਰ ਡਿੱਗੀ ਦੇਖੀ ਜਿਸ ਵਿਚ ਇੱਕ ਬਜ਼ੁਰਗ ਜੋੜਾ ਵੀ ਸੀ। ਵਿੱਕੀ ਧਾਲੀਵਾਲ ਨੇ ਆਪਣੇ ਸ਼ੋਅ ਦੇ ਟਾਇਮ ਦੀ ਪ੍ਰਵਾਹ ਕੀਤੇ ਬਿਨਾਂ ਬਜ਼ੁਰਗ ਜੋੜੇ ਨੂੰ ਗੱਡੀ ‘ਚੋ ਕੱਢ ਕੇ ਉਨ੍ਹਾਂ ਦੀ ਜਾਨ ਬਚਾਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਅਤੇ ਲੋਕਾਂ ਵੱਲੋਂ ਵਿੱਕੀ ਧਾਲੀਵਾਲ ਦੇ ਕੀਤੇ ਇਸ ਨੇਕ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।