ਚੰਡੀਗੜ੍ਹ: ‘ਇਸ਼ਕ ਸੂਫੀਆਨਾ’, ‘ਅੰਮੀ’, ‘ਆਵਾਜ਼’ ਅਤੇ ‘ਯਾਰੀਆਂ ਦੀ ਕਸਮ’ ਵਰਗੇ ਸ਼ਾਨਦਾਰ ਗੀਤ ਪੰਜਾਬੀ ਸੰਗੀਤ ਜਗਤ ਦੇ ਝੋਲੀ ਪਾਉਣ ਵਾਲੇ ਗਾਇਕ ਕਮਲ ਖਾਨ ਉਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੈ। ਦੱਸ ਦਈਏ ਕਿ ਗਾਇਕ ਦੀ ਮਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ, ਜਿਸ ਦੀ ਜਾਣਕਾਰੀ ਖੁਦ ਗਾਇਕ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝੀ ਕਰਕੇ ਦਿੱਤੀ।
ਕਮਲ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕਰਦਿਆਂ ਲਿਖਿਆ ਕਿ ਬੀਤੀ 26 ਦਸੰਬਰ ਨੂੰ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਹੈ, ਇਸ ਤੋਂ ਇਲਾਵਾ ਗਾਇਕ ਨੇ ‘ਮਿਸ ਯੂ ਮਾਂ’ ਨਾਲ ਇੱਕ ਪੋਸਟ ਵੀ ਸਾਂਝੀ ਕੀਤੀ। ਜਿਸ ਵਿੱਚ ਅਦਾਕਾਰ ਨੇ ਆਪਣੀ ਮਾਂ ਨਾਲ ਕੁੱਝ ਤਸਵੀਰਾਂ ਦੀ ਇੱਕ ਵੀਡੀਓ ਸਾਂਝੀ ਕੀਤੀ।