ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਸਰਬਜਿੰਦਰ ਸਿੰਘ ਉਰਫ਼ ਬਿੱਟੂ ਭੁੱਲਰ ਖ਼ਿਲਾਫ਼ ਪੀਏਯੂ ਥਾਣੇ ਵਿੱਚ ਪਲਾਟ ਉੱਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। ਆਪ ਆਗੂ ਦੀ ਪਤਨੀ ਪਰਮਿੰਦਰਜੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਲੁਧਿਆਣਾ ਦੇ ਵਾਰਡ ਨੰਬਰ 69 ਤੋਂ ਕੌਂਸਲਰ ਦੀ ਚੋਣ ਲੜੀ ਸੀ, ਪਰ ਉਹ ਕਾਂਗਰਸੀ ਉਮੀਦਵਾਰ ਦੀਪਿਕਾ ਭੱਲਾ ਤੋਂ 1702 ਵੋਟਾਂ ਨਾਲ ਹਾਰ ਗਈ ਸੀ।
ਦੱਸ ਦਈਏ ਕਿ ਇਹ ਪਲਾਟ ਹੰਬੜਾ ਰੋਡ ਦਾ ਹੈ ਅਤੇ ਪੁਲਿਸ ਨੇ ਇਸ ਪਲਾਟ ‘ਤੇ ਜਬਰੀ ਕਬਜ਼ਾ ਕਰਨ ਦਾ ਮਾਮਲਾ ਦਰਜ ਕੀਤਾ ਹੈ। ਬਿੱਟੂ ਭੁੱਲਰ ਨੂੰ ਪੁਲਿਸ ਨੇ ਲਾਕਅੱਪ ‘ਚ ਰੱਖਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੇ ਕਈ ਆਗੂ ਮੌਕੇ ‘ਤੇ ਪਹੁੰਚੇ ਅਤੇ ਬਿੱਟੂ ਭੁੱਲਰ ਨੂੰ ਥਾਣੇ ਤੋਂ ਭਜਾ ਕੇ ਲਿਜਾਣ ਦੀ ਕੋਸ਼ਿਸ਼ ਕੀਤੀ |
ਪਰ ਪੁਲਿਸ ਨੇ ਇਸ ਮਾਮਲੇ ਵਿੱਚ ਕਿਸੇ ਦੀ ਵੀ ਨਹੀਂ ਸੁਣੀ। ਪੀਏਯੂ ਥਾਣੇ ਦੇ ਐਸਐਚਓ ਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਅਜੇ ਵੀ ਜਾਂਚ ਵਿੱਚ ਜੁਟੀ ਹੋਈ ਹੈ।