ਲੁਧਿਆਣਾ : 31 ਦਸੰਬਰ ਨੂੰ ਨਵਾਂ ਸਾਲ ਚੜ੍ਹਣ ਤੋਂ ਪਹਿਲਾਂ ਲੁਧਿਆਣਾ ‘ਚ ਦਿਲਜੀਤ ਦੋਸਾਂਝ ਦੇ ਗ੍ਰੈਂਡ ਫਿਨਾਲੇ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਇਸ ਸਬੰਧੀ ਦਿਲਜੀਤ ਦੀ ਇੱਕ ਟੀਮ ਮੁਬੰਈ ਪੀਏਯੂ ਪਹੁੰਚੀ ਹੈ ਜਿਹੜੀ ਸ਼ੋਅ ਸਬੰਧੀ ਜਾਇਜ਼ਾ ਲਵੇਗੀ। ਉਧਰ ਪ੍ਰਸ਼ਾਸਨ ਨੇ ਲੁਧਿਆਣਾ ’ਚ ਹੋਣ ਜਾ ਰਹੇ ਦਿਲਜੀਤ ਦੇ ਲਾਈਵ ਸ਼ੋਅ ਦੀਆਂ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ।