ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲੁਧਿਆਣਾ ਵਾਸੀਆਂ ਲਈ ਵੱਡਾ ਐਲਾਨ ਕਰ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੁਸਾਂਝਾਂ ਵਾਲਾ ਨਵੇਂ ਸਾਲ ‘ਤੇ ਲੁਧਿਆਣੇ ਵਿਚ ਆਪਣੇ ਦਿਲ-ਲੁਮੀਨਾਟੀ ਦੌਰੇ ਦੀ ਸਮਾਪਤੀ ਕਰਦੇ ਹੋਏ ਪ੍ਰਦਰਸ਼ਨ ਕਰਨਗੇ। ਦਿਲਜੀਤ ਦੋਸਾਂਝ ਦੀ ਟੀਮ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ‘ਤੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਗਾਇਕ ਦਿਲਜੀਤ 29 ਦਸੰਬਰ ਨੂੰ ਗੁਹਾਟੀ ਵਿਚ ਆਪਣੇ ਆਖ਼ਰੀ ਸ਼ੋਅ ਤੋਂ ਬਾਅਦ ਲੁਧਿਆਣਾ ‘ਚ ਪ੍ਰਦਰਸ਼ਨ ਕਰਨਗੇ।
ਦਿਲਜੀਤ ਦਾ ਇਹ ਕੰਸਰਟ ਲੁਧਿਆਣਾ ਵਿੱਚ 31 ਦਸੰਬਰ ਨੂੰ ਰਾਤ 8:30 ਵਜੇ ਹੋਵੇਗਾ। ਦਿਲਜੀਤ ਦੁਸਾਂਝ ਦੇ ਲੁਧਿਆਣਾ ਕੰਸਰਟ ਦੀਆਂ ਟਿਕਟਾਂ 24 ਦਸੰਬਰ ਨੂੰ ਦੁਪਹਿਰ 2 ਵਜੇ ਲਾਈਵ ਹੋਣਗੀਆਂ। ਟਿਕਟਾਂ Zomato ਲਾਈਵ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਅਜੇ ਕੰਸਰਟ ਲਈ ਕਿਸੇ ਸਥਾਨ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਗਾਇਕ ਦੀ ਟੀਮ ਦੁਆਰਾ ਪੁਸ਼ਟੀ ਕਰਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਦਾ ਹੜ੍ਹ ਆ ਗਿਆ ਹੈ।