ਦਿਲਜੀਤ ਦੁਸਾਂਝ ਨੇ ਆਪਣੇ 31 ਦਸੰਬਰ ਨੂੰ ਲੁਧਿਆਣਾ ਵਿੱਚ ਦਿਲ-ਲੁਮਿਨਾਟੀ ਟੂਰ ਦੇ ਗ੍ਰੈਂਡ ਫਿਨਾਲੇ ਦਾ ਐਲਾਨ ਕੀਤਾ ਹੈ। ਦੱਸ ਦਈਏ ਕਿ ਲੁਧਿਆਣਾ ‘ਚ 31 ਦਸੰਬਰ ਦਿਨ ਮੰਗਲਵਾਰ ਰਾਤ 8:30 ਵਜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਵਿਖੇ ਦਿਲਜੀਤ ਦੁਸਾਂਝ ਆਪਣਾ ਕੰਸਰਟ ਕਰਨ ਜਾ ਰਹੇ ਹਨ। ਅੱਜ ਯਾਨੀ 24 ਦਸੰਬਰ 2024 ਨੂੰ ਦੁਪਹਿਰ 2 ਵਜੇ ਟਿਕਟਾਂ Zomato ਐਪ ‘ਤੇ ਲਾਇਵ ਕੀਤੀਆਂ ਜਾਣਗੀਆਂ ਜਿਸ ਤੋਂ ਬਾਅਦ ਲੋਕ ਟਿਕਟਾਂ ਖ਼ਰੀਦ ਸਕਣਗੇ।
ਇਸੇ ਐਪ ਰਾਹੀਂ ਤੁਸੀਂ ਟਿੱਕਟਾਂ ਦੇ ਰੇਟ ਵੀ ਦੇਖ ਸਕਦੇ ਹੋ। ਸਿਲਵਰ ਟਿਕਟ ਦਾ ਰੇਟ 3,999 ਰੁਪਏ ਹੈ ਉਥੇ ਹੀ ਗੋਲਡ ਦਾ 7,999 ਰੁਪਏ ਹੈ ਅਤੇ ਫੈਨ ਪਿਟ ਦਾ 13,999 ਹੈ । PAU ਲੁਧਿਆਣਾ ਵਿੱਚ ਦਿਲਜੀਤ ਦਾ ਕੰਸਰਟ ਹੋਣਾ ਹੈ ਉੱਥੇ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।