ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਤਵਾਰ ਨੂੰ ਲੁਧਿਆਣਾ ‘ਚ ਸ਼੍ਰੀ ਤਿਰੂਪਤੀ ਬਾਲਾ ਜੀ ਦੀ ਰੱਥ ਯਾਤਰਾ ਕੱਢੀ ਗਈ। ਰੱਥ ਯਾਤਰਾ ਸ਼ਹਿਰ ਦੇ ਦੁਰਗਾ ਮਾਤਾ ਮੰਦਿਰ ਜਗਰਾਉਂ ਪੁਲ ਤੋਂ ਸ਼ੁਰੂ ਹੋਈ, ਜਿੱਥੇ ਭਗਵਾਨ ਦੀ ਪੂਜਾ ਅਤੇ ਆਰਤੀ ਕਰ ਕੇ ਯਾਤਰਾ ਦੀ ਸ਼ੁਰੂਆਤ ਕੀਤੀ ਗਈ।
ਰੱਥ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਬਾਲਾ ਜੀ ਦੇ ਜੈਕਾਰੇ ਲਗਾਏ ਗਏ ਅਤੇ ਬਾਅਦ ਵਿਚ ਯਾਤਰਾ ਨੂੰ ਸੰਤ ਸਮਾਜ, ਯਾਤਰਾ ਕਮੇਟੀ ਦੇ ਚੇਅਰਮੈਨ ਦਰਸ਼ਨ ਲਾਲ ਬਵੇਜਾ, ਮੀਤ ਪ੍ਰਧਾਨ ਵਿਜੇ ਬਵੇਜਾ, ਪ੍ਰਧਾਨ ਸੰਜੀਵ ਸਚਦੇਵਾ ਸ਼ੇਰੂ, ਬੌਬੀ ਕਾਂਸਲ, ਵਿਨੀਤ ਬਵੇਜਾ, ਸੰਜੇ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਲੁਧਿਆਣਾ ਤੋਂ ਇਲਾਵਾ ਪੰਜਾਬ ਦੇ ਜਲੰਧਰ, ਫ਼ਿਰੋਜ਼ਪੁਰ, ਫਗਵਾੜਾ, ਬਰਨਾਲਾ, ਬਠਿੰਡਾ, ਮਾਨਸਾ, ਅੰਮ੍ਰਿਤਸਰ, ਪਟਿਆਲਾ, ਸੰਗਰੂਰ ਆਦਿ ਸ਼ਹਿਰਾਂ ਤੋਂ ਲੋਕ ਪਹੁੰਚੇ। ਰੱਥ ਯਾਤਰਾ ਦੇ ਅੱਗੇ ਅੱਗੇ ਲੋਕਾਂ ਨੇ ਝਾੜੂ ਲੈ ਕੇ ਪੈਦਲ ਸਫ਼ਾਈ ਕੀਤੀ। ਉਕਤ ਥਾਵਾਂ ‘ਤੇ ਲੰਗਰ ਵੀ ਲਗਾਏ ਗਏ।
ਇਹ ਰੱਥ ਯਾਤਰਾ ਦੁਰਗਾ ਮਾਤਾ ਮੰਦਿਰ, ਫੁਹਾਰਾ ਚੌਕ, ਕਾਲਜ ਰੋਡ, ਘੁਮਾਰ ਮੰਡੀ, ਆਰਤੀ ਚੌਕ, ਫਿਰੋਜ਼ਪੁਰ ਰੋਡ ਤੋਂ ਲੰਘੀ। ਰੱਥ ਵਿੱਚ ਸਵਾਰ ਤਿਰੂਪਤੀ ਬਾਲਾ ਜੀ ਦੇ ਨਾਲ ਹੀ ਮਾਂ ਭੂ ਦੇਵੀ ਅਤੇ ਮਾਂ ਪਦਵਤੀ ਨੇ ਲੋਕਾਂ ਨੂੰ ਦਰਸ਼ਨ ਦਿੱਤੇ। ਰੱਥ ਨੂੰ ਹੁਨਰਮੰਦ ਕਾਰੀਗਰਾਂ ਦੁਆਰਾ ਤਿਆਰ ਕੀਤਾ ਗਿਆ ਹੈ।