ਪੰਜਾਬ ਦੇ ਪੰਜ ਸੂਬਿਆਂ ਵਿੱਚ ਅੱਜ ਨਗਰ ਨਿਗਮ ਚੋਣਾਂ ਹੋ ਰਹੀਆਂ ਹਨ। ਲੁਧਿਆਣਾ ਦੇ ਸਾਹਨੇਵਾਲ ਵਿੱਚ ਵੋਟਿੰਗ ਦੌਰਾਨ ਵੋਟਰਾਂ ਦੀ ਹੋਈ ਆਪਸੀ ਝੜਪ। ਸਾਹਨੇਵਾਲ ਇਲਾਕੇ ਦੇ ਵਾਰਡ ਨੰਬਰ 11 ਦੇ ਇੱਕ ਪੋਲਿੰਗ ਬੂਥ ‘ਤੇ ਵੋਟਰਾਂ ਨੇ ਆਪਣੇ ਨਾਮ ਸੂਚੀ ਵਿੱਚੋਂ ਨਾ ਹੋਣ ਕਾਰਨ ਹੰਗਾਮਾ ਕੀਤਾ।
ਤੁਹਾਨੂੰ ਦੱਸ ਦਈਏ ਕਿ ਇਸ ਵਾਰ ਵਾਰਡਬੰਦੀ ਕਾਰਨ ਲੋਕਾਂ ਨੂੰ ਆਪਣਾ ਵਾਰਡ ਲੱਭਣ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚੱਲਦਿਆਂ ਹੀ ਝੜਪ ਹੋਈ ਹੈ।