ਨਗਰ ਨਿਗਮ ਚੋਣਾਂ ਵਿੱਚ ਹੁਣ ਕੁੱਝ ਹੀ ਘੰਟੇ ਬਾਕੀ ਹਨ। ਚੋਣ ਪ੍ਰਚਾਰ ਮੁਹਿੰਮ ਵੀ ਵੀਰਵਾਰ ਸ਼ਾਮ ਨੂੰ ਸਮਾਪਤ ਹੋ ਗਈ ਸੀ ਪਰ ਕਮਿਸ਼ਨਰੇਟ ਪੁਲਿਸ ਸਿਰਫ 65 ਫੀਸਦੀ ਦੇ ਕਰੀਬ ਹੀ ਲਾਇਸੈਂਸੀ ਹਥਿਆਰ ਜਮ੍ਹਾਂ ਕਰ ਸਕੀ ਹੈ। ਹਾਲਾਂਕਿ ਪੁਲਿਸ ਨੂੰ ਅਸਲਾ ਜਮ੍ਹਾਂ ਕਰਵਾਉਣ ਲਈ ਸਿਰਫ਼ 10 ਦਿਨ ਹੀ ਮਿਲੇ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਆਪਣੇ ਹਥਿਆਰ ਸਬੰਧਤ ਥਾਣੇ ਜਾਂ ਗੰਨ ਹਾਊਸ ਵਿੱਚ ਜਮ੍ਹਾਂ ਕਰਵਾ ਦੇਣ।
ਚੋਣ ਖੇਤਰਾਂ ਵਿੱਚ ਕੁੱਲ 11,567 ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾਏ ਗਏ ਸਨ, ਜਿਨ੍ਹਾਂ ਵਿੱਚੋਂ ਸਿਰਫ਼ 7568 ਹੀ ਜਮ੍ਹਾਂ ਹੋਏ। ਅਸਲ ਵਿੱਚ ਚੋਣਾਂ ਦਾ ਐਲਾਨ 8 ਦਸੰਬਰ ਨੂੰ ਹੋਇਆ ਸੀ ਅਤੇ ਨਗਰ ਨਿਗਮ ਦੀਆਂ ਚੋਣਾਂ 21 ਦਸੰਬਰ ਨੂੰ ਹੋਣੀਆਂ ਹਨ, ਇਸ ਲਈ ਪੁਲਿਸ ਨੂੰ ਸਿਰਫ਼ 10 ਦਿਨ ਹੀ ਹਥਿਆਰ ਜਮ੍ਹਾਂ ਕਰਵਾਉਣ ਲਈ ਮਿਲੇ ਸਨ। ਪੁਲਿਸ ਨੇ ਸਾਰੇ ਲਾਇਸੈਂਸ ਧਾਰਕਾਂ ਨੂੰ ਇਲਾਕੇ ਵਿੱਚ ਬੁਲਾ ਕੇ ਹਥਿਆਰ ਜਮ੍ਹਾਂ ਕਰਵਾਉਣ ਲਈ ਕਿਹਾ ਸੀ ਪਰ ਜੇਕਰ ਇਸ ਦੇ ਹ੍ਹੁਣ ਤੱਕ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ 10 ਦਿਨਾਂ ਵਿੱਚ ਪੁਲਿਸ ਸਿਰਫ਼ 65 ਫ਼ੀਸਦੀ ਹੀ ਲਾਇਸੈਂਸੀ ਹਥਿਆਰ ਜਮ੍ਹਾਂ ਕਰਵਾ ਸਕੀ ਹੈ। ਕਮਿਸ਼ਨਰੇਟ ਪੁਲਿਸ ਦੇ ਅਧੀਨ ਆਉਂਦੇ ਖੇਤਰਾਂ ਵਿੱਚ ਕੁੱਲ 11,567 ਲਾਇਸੈਂਸੀ ਹਥਿਆਰ ਹਨ। ਲੁਧਿਆਣਾ ਪੁਲਿਸ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 7568 ਹਥਿਆਰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਅਤੇ 3999 ਅਜੇ ਵੀ ਬਾਕੀ ਹਨ।
ਥੋੜ੍ਹੇ ਸਮੇਂ ਵਿੱਚ ਹੀ ਪੁਲਿਸ ਨੇ ਕਾਫੀ ਹਥਿਆਰ ਇਕੱਠੇ ਕਰ ਲਏ ਹਨ ਪਰ ਥਾਣਾ ਡਿਵੀਜ਼ਨ ਨੰਬਰ 5, ਥਾਣਾ ਡਿਵੀਜ਼ਨ ਨੰਬਰ 6, ਸਰਾਭਾ ਨਗਰ, ਮੋਤੀ ਨਗਰ, ਮਾਡਲ ਟਾਊਨ, ਡਿਵੀਜ਼ਨ ਨੰਬਰ 7 ਅਤੇ 8, ਜੋਧੇਵਾਲ, ਸਲੇਮ ਟਾਬਰੀ ਦੇ ਖੇਤਰਾਂ ਵਿੱਚ ਜਮ੍ਹਾਂ ਹਥਿਆਰਾਂ ਦੀ ਗਿਣਤੀ ਜ਼ਿਆਦਾ ਹੈ, ਜਦ ਕਿ ਬਾਕੀ ਥਾਣਿਆਂ ਵਿੱਚ ਲਗਭਗ ਜਮ੍ਹਾਂ ਹੋ ਚੁੱਕੇ ਹਨ।
ਥਾਣਾ ਜੋਧੇਵਾਲ ਵਿੱਚ ਕੁੱਲ ਹਥਿਆਰ 373 ਹਨ ਜਿਨ੍ਹਾਂ ਵਿੱਚੋਂ 256 ਹਥਿਆਰ ਜਮ੍ਹਾਂ ਹੋ ਚੁੱਕੇ ਹਨ ਜਦ ਕਿ 117 ਬਾਕੀ ਹਨ। ਉੱਥੇ ਹੀ ਸਲੇਮ ਟਾਬਰੀ ਵਿੱਚ ਕੁੱਲ ਹਥਿਆਰ 502 ਹਨ ਇਨ੍ਹਾਂ ਵਿੱਚੋਂ 400 ਜਮ੍ਹਾਂ ਹੋ ਚੁੱਕੇ ਹਨ ਅਤੇ 102 ਬਾਕੀ ਬੱਕੀ ਹਨ। ਇਸ ਦੇ ਨਾਲ ਹੀ ਦਰੇਸੀ ਵਿੱਚ ਕੁੱਲ 280 ਹਥਿਆਰ ਹਨ ਜਿਨ੍ਹਾਂ ਵਿੱਚੋਂ 250 ਜਮ੍ਹਾਂ ਕਰ ਲਏ ਗਏ ਹਨ ਅਤੇ 30 ਬਾਕੀ ਹਨ। ਥਾਣਾ ਡਿਵੀਜ਼ਨ-1 ਵਿੱਚ ਕੁੱਲ 161 ਹਥਿਆਰ ਹਨ ਜਿੱਥੇ 151 ਜਮ੍ਹਾਂ ਹੋ ਚੁੱਕੇ ਹਨ 11 ਅਜੇ ਬਾਕੀ ਹਨ। ਡਿਵੀਜ਼ਨ-2 ਵਿੱਚ ਕੁੱਲ ਹਥਿਆਰ 319 ਹਨ ਜਿਨ੍ਹਾਂ ਵਿੱਚੋਂ 300 ਹਥਿਆਰ ਜਮ੍ਹਾਂ ਹੋ ਗਏ ਹਨ 19 ਅਜੇ ਰਹਿੰਦੇ ਹਨ। ਡਿਵੀਜ਼ਨ-3 ਵਿੱਚ ਕੁੱਲ ਹਥਿਆਰ 546 ਹਨ ਉੱਥੇ ਹੀ ਜਮ੍ਹਾ ਹੋ ਚੁੱਕੇ 470 ਹਨ ਅਜੇ 76 ਬਾਕੀ ਹਨ। ਡਿਵੀਜ਼ਨ-4 ਵਿੱਚ ਕੁੱਲ 195 ਹਥਿਆਰ ਹਨ 135 ਜਮ੍ਹਾਂ ਹੋ ਚੁੱਕੇ ਹਨ ਅਤੇ 57 ਅਜੇ ਬਾਕੀ ਹਨ। ਜੇਕਰ ਗੱਲ ਕਰੀਏ ਦੁਗਰੀ ਦੀ ਤਾਂ ਇੱਥੇ ਕੁੱਲ ਹਥਿਆਰ 841 ਹਨ 673 ਜਮ੍ਹਾਂ ਹ੍ਹੋ ਚੁੱਕੇ ਹਨ 168 ਅਜੇ ਬਾਕੀ ਹਨ। ਇਸ ਦੇ ਨਾਲ ਹੀ ਡਿਵੀਜ਼ਨ-6 ਵਿਚ ਕੁੱਲ ਹਥਿਆਰਾਂ ਦੀ ਗਿਣਤੀ 628 ਹੈ 405 ਜਮ੍ਹਾਂ ਹੋ ਚੁੱਕੇ ਹਨ ਅਜੇ 223 ਬਾਕੀ ਹਨ।