ਲੁਧਿਆਣਾ ‘ਚ ਅੱਜ ਯਾਨੀ ਬੁੱਧਵਾਰ ਸਵੇਰੇ ਗਿੱਲ ਚੌਂਕ ਨੇੜੇ ਇਕ ਟੈਂਪੂ ਦੀ ਬੈਟਰੀ ਅਚਾਨਕ ਫਟ ਗਈ, ਜਿਸ ਕਾਰਨ ਟੈਂਪੂ ਨੂੰ ਅੱਗ ਲੱਗ ਗਈ। ਅੱਗ ਨਾਲ ਟੈਂਪੂ ਪੂਰੀ ਤਰ੍ਹਾਂ ਸੜ ਗਿਆ। ਟੈਂਪੂ ਨੂੰ ਅੱਗ ਲੱਗੀ ਦੇਖ ਡਰਾਈਵਰ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ।
ਇਹ ਹਾਦਸਾ ਲੁਧਿਆਣਾ ਦੇ ਗਿੱਲ ਚੌਂਕ ਓਵਰਬ੍ਰਿਜ ‘ਤੇ ਵਾਪਰਿਆ। ਓਵਰਬ੍ਰਿਜ ਦੇ ਉਪਰੋਂ ਲੰਘ ਰਹੇ ਟੈਂਪੂ ਦੀ ਬੈਟਰੀ ਅਚਾਨਕ ਫਟ ਗਈ ਅਤੇ ਇਸ ਤੋਂ ਪਹਿਲਾਂ ਕਿ ਡਰਾਈਵਰ ਕੁਝ ਸਮਝਦਾ ਪਾਉਂਦਾ ਟੈਂਪੂ ਨੇ ਅੱਗ ਫੜ ਲਈ ਸੀ। ਆਸ ਪਾਸ ਦੇ ਲੋਕਾਂ ਨੇ ਅੱਗ ‘ਤੇ ਕਾਬੂ ਪਾਇਆ।
ਟੈਂਪੂ ਨੂੰ ਅੱਗ ਲੱਗਣ ਤੋਂ ਬਾਅਦ ਓਵਰਬ੍ਰਿਜ ‘ਤੇ ਲੰਮਾ ਟਰੈਫਿਕ ਜਾਮ ਲੱਗ ਗਿਆ। ਆਸ-ਪਾਸ ਦੇ ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਇੰਨੀ ਭਿਆਨਕ ਸੀ ਕਿ ਪੂਰਾ ਟੈਂਪੂ ਸੜ ਕੇ ਸੁਆਹ ਹੋ ਗਿਆ। ਅੱਗ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਅੱਗ ਲੱਗਦੇ ਹੀ ਡਰਾਈਵਰ ਨੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ।