ਚੰਡੀਗੜ੍ਹ ਦੇ ਸੈਕਟਰ-34 ਸਥਿਤ ਐਗਜ਼ੀਬਿਸ਼ਨ ਗਰਾਊਂਡ ‘ਚ ਅੱਜ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਕੰਸਰਟ ਕਰਵਾਇਆ ਜਾ ਰਿਹਾ ਹੈ। ਪ੍ਰਸ਼ੰਸਕ ਦਿਲਜੀਤ ਦੇ ਗੀਤਾਂ ਦੇ ਦੀਵਾਨੇ ਬਣ ਚੁੱਕੇ ਹਨ ਅਤੇ ਵੱਖ ਵੱਖ ਥਾਵਾਂ ਤੇ ਹੋ ਰਹੇ ਦਿਲਜੀਤ ਦੇ ਲਾਈਵ ਸ਼ੋਅਜ਼ ਦਾ ਹਿੱਸਾ ਬਣ ਰਹੇ ਹਨ। ਇਸ ਦੇ ਨਾਲ ਹੀ ਅੱਜ ਦਿਲਜੀਤ ਦੇ ਕੰਸਰਟ ਤੋਂ ਪਹਿਲਾਂ
ਉਨ੍ਹਾਂ ਦੀ ਇਕ ਫੈਨ ਜੋ ਕਿ ਬੈਂਕੌਕ ਤੋਂ ਚੰਡੀਗੜ੍ਹ ਸਿਰਫ਼ ਸ਼ੋਅ ਦੇਖਣ ਪਹੁੰਚੀ ਹੈ।
ਉਹ ਪਹਿਲਾਂ ਵੀ ਦਿਲਜੀਤ ਦੇ ਬੰਬੇ ਕੰਸਰਟ ਦਾ ਹਿੱਸਾ ਬਣੀ ਸੀ। ਜਿਸ ਵਿੱਚ ਦਿਲਜੀਤ ਨੇ ਇਸ ਫੈਨ ਨੂੰ ਆਪਣੀ ਜੈਕਟ ਦਿੱਤੀ ਸੀ। ਜਿਸ ਜੈਕਟ ਦੀ ਕੀਮਤ ਕਰੋੜਾਂ ਰੁਪਏ ਹੈ। ਦਿਲਜੀਤ ਦੀ ਇਹ ਫੈਨ ਅੱਜ ਵੀ ਉਹੀ ਜੈਕਟ ਪਾ ਕੇ ਦਿਲਜੀਤ ਦਾ ਸ਼ੋਅ ਦੇਖਣ ਚੰਡੀਗੜ੍ਹ ਪਹੁੰਚੀ ਹੈ। ਉਸ ਦਾ ਕਹਿਣਾ ਹੈ ਕਿ ਮੈਂ ਦਿਲਜੀਤ ਦਾ ਕੰਸਰਟ ਦਾ ਆਨੰਦ ਲੈਣ ਆਈ ਹੈ।