ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਣ ਵਾਲੀਆਂ ਸੰਗਤਾਂ ਲਈ ਰਾਹ ਖੁੱਲ੍ਹ ਗਿਆ ਹੈ। ਹੁਣ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਪਾਸਪੋਰਟ ਦੀ ਲੋੜ ਨਹੀਂ ਹੋਵੇਗੀ। ਅਤੇ ਨਾ ਹੀ 20 ਡਾਲਰ ਦੇਣੇ ਪੈਣਗੇ। ਹੁਣ ਆਮ ਸੰਗਤਾਂ ਲਈ ਰਾਹ ਸੁਖਾਲਾ ਹੋ ਗਿਆ ਹੈ। ਹੁਣ ਸ਼ਰਧਾਲੂਆ ਨੂੰ ਕੋਈ ਆਨਲਾਈਨ ਅਪੋਇੰਟਮੇਂਟ ਲੈਣ ਦੀ ਲੋੜ ਨਹੀਂ ਹੋਵੇਗੀ।
ਸ਼ਰਧਾਲੂਆਂ ਲਈ ਹੁਣ ਇਕ ਸੀਮਤ ਸਮਾਂ ਰੱਖਿਆ ਗਿਆ ਹੈ। ਸੰਗਤਾਂ ਨੂੰ ਸਵੇਰੇ 11.30 ਵਜੇ ਉੱਥੇ ਪਹੁੰਚ ਕੇ ਦੁਪਹਿਰ 3.30 ਵਜੇ ਵਾਪਸ ਆਉਣਾ ਪਵੇਗਾ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਤੁਹਾਡੇ ਕੋਲ ਸਿਰਫ ਤੁਹਾਡਾ ਆਧਾਰ ਕਾਰਡ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਸਿਰਫ਼ 50 ਰੁਪਏ ਦੀ ਪਰਚੀ ਕਟਵਾਉਣੀ ਹੋਵੇਗੀ।
ਹੁਣ ਸੰਗਤਾਂ ਬਹੁਤ ਹੀ ਘੱਟ ਪੈਸਿਆਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੀਆਂ।