ਲੁਧਿਆਣਾ : ਪੰਜਾਬ ‘ਚ 21 ਦਸੰਬਰ 2024 ਨੂੰ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ॥ ਜਿਸ ਦੇ ਮੱਦੇਨਜ਼ਰ ਅੱਜ ਯਾਨੀ 12 ਦਸੰਤਰ ਨੂੰ ਨਾਮਜ਼ਦਗੀ ਪੱਤਰ ਭਰਮ ਦਾ ਆਖ਼ਰੀ ਦਿਨ ਸੀ। ਬਹੁਤ ਸਾਰੇ ਉਮੀਦਵਾਰਾਂ ਨੂੰ ਆਪਣੀਆਂ ਪਾਰਟੀਆਂ ਤੋਂ ਟਿਕਟਾਂ ਨਾ ਮਿਲਣ ‘ਤੇ ਪਾਰਟੀਆਂ ਬਦਲੀਆਂ ਗਈਆਂ ਅਤੇ ਕਈ ਆਜ਼ਾਦ ਉਮੀਦਵਾਰ ਵਜੋਂ ਵੀ ਖੜ੍ਹੇ ਹੋਏ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਜ਼ਦੀਕੀ ਰਮੇਸ਼ ਕਪੂਰ ਐਡਵੋਕੇਟ ਨੂੰ ਵੀ ਟਿਕਟ ਨਹੀਂ ਮਿਲੀ ਜਿਸ ਤੋਂ ਬਾਅਦ ਉਸਨੇ ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ੍ਹਨ ਦਾ ਐਲਾਨ ਕੀਤਾ। ਇਸਦੇ ਨਾਲ ਹੀ ਰਮੇਸ਼ ਕਪੂਰ ਨੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਦੇ ਦੋਸ਼ ਲਗਾਏ ਹਨ ਕਿ ਪੱਪੀ ਨੇ ਮੇਰੀ ਟਿਕਟ ਕੱਟਵਾ ਕੇ ਆਪਣੇ ਭਾਣਜੇ ਨੂੰ ਦੇ ਦਿੱਤੀ ਹੈ।
ਦੱਸ ਦਈਏ ਕਿ ਰਮੇਸ਼ ਕੁਮਾਰ ਨੇ ਵਾਰਡ ਨੰ. 10 ਨਗਰ ਨਿਗਮ ਲੁਧਿਆਣਾ ਕੇਂਦਰੀ ਹਲਕੇ ਦੀ ਟਿਕਟ ਲਈ ਅਪਲਾਈ ਕੀਤਾ ਹੈ। ਰਮੇਸ਼ ਕਪੂਰ ਸਾਲ 2012 ਵਿੱਚ ‘ਆਪ’ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਅਤੇ ਉਸਨੇ ਕਦੇ ਵੀ ਪਾਰਟੀ ਨਹੀਂ ਬਦਲੀ।
ਪਾਰਟੀ ਵਿਚ ਅਹੁਦੇ
- ਸਾਬਕਾ ਇੰਚਾਰਜ ਯੂਥ ਵਿੰਗ ਲੁਧਿਆਣਾ ਕੇਂਦਰੀ 2016-2017
- ਸਾਬਕਾ ਸੰਯੁਕਤ ਸਕੱਤਰ ਮਾਲਵਾ ਜ਼ੋਨ ਯੂਥ ਵਿੰਗ ‘ਆਪ’
- ਸਾਬਕਾ. ਪ੍ਰਧਾਨ ਐਮ.ਸੀ.ਜ਼ਿਲ੍ਹਾ ਪ੍ਰਸ਼ੀਦ, ਸਰਪੰਚ ਨਗਰ ਕੌਂਸਲ ਨਾਮਜ਼ਦਗੀ ਕਮੇਟੀ
- ਸਾਬਕਾ ਚੋਣ ਏਜੰਟ ਸਾਹਨੇਵਾਲ ਹਲਕਾ 2017 ਵਿਧਾਨ ਸਭਾ ਚੋਣਾਂ
- ਸਾਬਕਾ ਕਾਨੂੰਨੀ ਇੰਚਾਰਜ, ਮੈਂਬਰ ਪਾਰਲੀਮੈਂਟ ਚੋਣ ਲੁਧਿਆਣਾ ਪਾਰਲੀਮੈਂਟਰੀ ਸੀਟ 2014-2019
- ਸਾਬਕਾ ਜ਼ਿਲ੍ਹਾ ਸਕੱਤਰ ਲੀਗਲ ਵਿੰਗ ਲੁਧਿਆਣਾ
- ਅਨੁਸ਼ਾਸਨੀ ਕਮੇਟੀ ਲੁਧਿਆਣਾ 2023 ਦੇ ਸਾਬਕਾ ਮੈਂਬਰ
- ਹੁਣ ਸਟੇਟ ਸੰਯੁਕਤ ਸਕੱਤਰ ਲੀਗਲ ਵਿੰਗ ਪੰਜਾਬ
- ਪਿਛਲੀਆਂ MC ਚੋਣਾਂ 2018 ਨੇ ਸਾਰੇ ਉਮੀਦਵਾਰਾਂ ਦੇ ਸਾਰੇ ਨਾਮਜ਼ਦਗੀ ਪੱਤਰ ਮੁਫ਼ਤ ਵਿੱਚ ਜਮ੍ਹਾਂ ਕਰਵਾਏ ਸਨ।
- ਹਾਲੀਆ ਗੁਜਰਾਤ, ਹਿਮਾਚਲ ਚੋਣਾਂ ਵਿੱਚ ਪ੍ਰਚਾਰ ਕੀਤਾ।
- ਹਮੇਸ਼ਾ ਸਾਰੀਆਂ ਗਤੀਵਿਧੀਆਂ ਵਜੋਂ ਹਿੱਸਾ ਲਿਆ।
ਐਡਵੋਕੇਟ ਰਮੇਸ਼ ਕਪੂਰ ਨੇ ਪਾਰਟੀ ‘ਚ ਉਪਰੋਕਤ ਅਹੁਦਿਆਂ ‘ਤੇ ਰਹਿ ਕੇ ਲੋਕਾਂ ਦੀ ਸੇਵਾ ਕੀਤੀ।